ਪੰਜਾਬੀ ਸਿਨੇਮਾ ਦਾ ਦਮਦਾਰ ਕਲਾਕਾਰ ਹੈ ਸੰਜੂ ਸੋਲੰਕੀ, ਹੁਣ ਤੱਕ ਅਦਾਕਾਰੀ ਦੇ ਦਮ 'ਤੇ ਛੱਡੀ ਕਈ ਫ਼ਿਲਮਾਂ 'ਚ ਗੂੜ੍ਹੀ ਛਾਪ

By  Aaseen Khan August 8th 2019 04:20 PM

ਪੰਜਾਬੀ ਸਿਨੇਮਾ ਜਿਸ 'ਚ ਗਾਇਕ ਫ਼ਿਲਮਾਂ ਦਾ ਰੁਖ ਕਰ ਰਹੇ ਹਨ ਪਰ ਬਹੁਤ ਸਾਰੇ ਕਲਾਕਾਰ ਅਜਿਹੇ ਹਨ ਜਿਹੜੇ ਬਿਨ੍ਹਾਂ ਕਿਸੇ ਗਾਇਕੀ ਅਤੇ ਅਦਾਕਾਰੀ ਦੇ ਪਿਛੋਕੜ ਤੋਂ ਵੀ ਆਪਣੇ ਹੁਨਰ ਦੇ ਦਮ 'ਤੇ ਪਰਦੇ 'ਤੇ ਪਹਿਚਾਣ ਦਰਜ ਕਰਵਾ ਜਾਂਦੇ ਹਨ। ਅਜਿਹਾ ਹੀ ਪੰਜਾਬੀ ਪਰਦੇ ਦਾ ਜਾਣਿਆ ਪਹਿਚਾਣਿਆ ਨਾਮ ਹੈ ਸੰਜੂ ਸੋਲੰਕੀ ਜਿਹੜੇ ਕਈ ਕਲਾਕਾਰਾਂ ਦੀ ਤਰ੍ਹਾਂ ਪੰਜਾਬੀ ਯੂਨੀਵਰਸਟੀ ਦੇ ਥੀਏਟਰ ਡਿਪਾਰਟਮੈਂਟ ਦੀ ਦੇਣ ਹਨ।

sanju solanki punjabi cinema well known actor biography sanju solanki

ਬਠਿੰਡਾ 'ਚ ਅਸ਼ੋਕ ਕੁਮਾਰ ਦੇ ਘਰ 'ਚ ਜਨਮੇ ਸੰਜੂ ਸੋਲੰਕੀ ਹੋਰਾਂ ਨੇ ਆਪਣੀ ਮੁਢਲੀ ਪੜ੍ਹਾਈ ਬਠਿੰਡੇ ਹੀ ਕੀਤੀ। ਉਸ ਤੋਂ ਬਾਅਦ ਉਚੇਰੀ ਸਿੱਖਿਆ ਲਈ ਨਾਭਾ ਆ ਗਏ ਤੇ ਉੱਥੋਂ ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਡਿਪਾਰਟਮੈਂਟ 'ਚ ਅਦਾਕਾਰੀ ਦੇ ਗੁਰ ਲਏ। ਸੰਜੂ ਸੋਲੰਕੀ ਨੂੰ ਲਿਸ਼ਕਾਰਾ ਟੀਵੀ ਦੇ ਸੀਰੀਅਲ ਰਾਣੋ ਤੇ ਚੰਡੀਗੜ੍ਹ ਕੈਂਪਸ ਤੋਂ ਚੰਗੀ ਪਹਿਚਾਣ ਮਿਲੀ।

sanju solanki sanju solanki

ਫ਼ਿਲਮਾਂ 'ਚ ਕੰਮ ਕਰਨ ਦਾ ਮੌਕਾ ਉਹਨਾਂ ਨੂੰ 2002 'ਚ ਆਈ ਫ਼ਿਲਮ ਸ਼ਹੀਦ-ਏ-ਆਜ਼ਮ ਭਗਤ ਸਿੰਘ 'ਚ ਮਿਲਿਆ ਜਿਸ 'ਚ ਮੁੱਖ ਭੂਮਿਕਾ 'ਚ ਸੋਨੂੰ ਸੂਦ ਸਨ। ਉਸ ਤੋਂ ਬਾਅਦ ਹਰਭਜਨ ਮਾਨ ਦੀ ਫ਼ਿਲਮ ਅਸਾਂ ਨੂੰ ਮਾਣ ਵਤਨਾਂ ਦਾ ਅਤੇ 2004 'ਚ ਦੇਸ ਹੋਇਆ ਪ੍ਰਦੇਸ 'ਚ ਅਹਿਮ ਭੂਮਿਕਾ ਨਿਭਾਈ।

sanju solanki punjabi cinema well known actor biography sanju solanki

ਇਸ ਤੋਂ ਬਾਅਦ ਵੀ ਉਹਨਾਂ ਦਾ ਪੰਜਾਬੀ ਇੰਡਸਟਰੀ 'ਚ ਸਟਰਗਲ ਚਲਦਾ ਰਿਹਾ ਪਰ ਮਿੱਟੀ ਨਾ ਫਰੋਲ ਜੋਗੀਆ 'ਚ ਨਿਭਾਏ ਸੰਜੂ ਸੋਲੰਕੀ ਦੇ ਕਿਰਦਾਰ ਨੇ ਉਹਨਾਂ ਨੂੰ ਇੱਕ ਵਾਰ ਫ਼ਿਰ ਸਭ ਦੀਆਂ ਨਜ਼ਰਾਂ 'ਚ ਲਿਆਂਦਾ।

sanju solanki sanju solanki

ਫਿਰ ਲਗਾਤਾਰ ਚੱਲ ਸੋ ਚੱਲ ਫ਼ਿਲਮਾਂ 'ਚ ਦਮਦਾਰ ਕਿਰਦਾਰ ਨਿਭਾਉਂਦੇ ਗਏ ਜਿੰਨ੍ਹਾਂ 'ਚ ਸ਼ਰੀਕ ਫ਼ਿਲਮ 'ਚ ਨਿਭਾਇਆ ਇੰਸਪੈਕਟਰ ਦਾ ਰੋਲ, ਰੁਪਿੰਦਰ ਗਾਂਧੀ ਦ ਗੈਂਗਸਟਰ ..?, ਡਾਕੂਆਂ ਦਾ ਮੁੰਡਾ, ਅਤੇ ਕੁਝ ਮਹੀਨੇ ਪਹਿਲਾਂ ਬਲੈਕੀਆ 'ਚ ਜ਼ਬਰਦਸਤ ਪਰਫਾਰਮੈਂਸ ਦਿੱਤੀ। ਡੀ.ਐੱਸ.ਪੀ. ਦੇਵ ਅਤੇ ਮਿੰਦੋ ਤਸੀਲਦਾਰਨੀ 'ਚ ਸੰਜੂ ਸੋਲੰਕੀ ਦੇ ਕਿਰਦਾਰ ਨੇ ਦਰਸ਼ਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ।

ਹੋਰ ਵੇਖੋ : ਜਾਣੋ ਹੁਣ ਤੱਕ ਕਿਵੇਂ ਰਿਹਾ ਸੁਪਰਸਟਾਰ ਬੱਬੂ ਮਾਨ ਦੇ ਫ਼ਿਲਮੀ ਸਫ਼ਰ ਦਾ ਗ੍ਰਾਫ

sanju solanki punjabi cinema well known actor biography sanju solanki

ਪਿਛਲੇ ਮਹੀਨੇ ਅਮਰਿੰਦਰ ਗਿੱਲ ਦੀ ਰਿਲੀਜ਼ ਹੋਈ ਫ਼ਿਲਮ ਚੱਲ ਮੇਰਾ ਪੁੱਤ 'ਚ ਸੰਜੂ ਸੋਲੰਕੀ ਦੇ ਕਿਰਦਾਰ ਨੂੰ ਪਸੰਦ ਕੀਤਾ ਗਿਆ ਹੈ। ਹੁਣ ਉਹਨਾਂ ਦੇ ਆਉਣ ਵਾਲੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਜਗਜੀਤ ਸੰਧੂ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ਉੱਨੀ ਇੱਕੀ, ਅਤੇ ਖ਼ਤਰੇ ਦਾ ਘੁੱਗੂ 'ਚ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

Related Post