ਆਪਣਿਆਂ ਤੋਂ ਦੂਰ ਰਹਿਕੇ ਕਿਸ ਤਰ੍ਹਾਂ ਖੁਸ਼ ਰਹਿੰਦਾ ਹੈ ਇੱਕ ਫੌਜੀ, ਇਸ ਨੂੰ ਬਿਆਨ ਕਰਦਾ ਹੈ ਕੇਸਰੀ ਦਾ ਨਵਾਂ ਗਾਣਾ 'ਸਾਨੂੰ ਕਹਿੰਦੀ', ਦੇਖੋ ਵੀਡਿਓ 

By  Rupinder Kaler February 27th 2019 03:29 PM -- Updated: February 27th 2019 03:52 PM

ਅਕਸ਼ੇ ਕੁਮਾਰ ਦੀ ਫ਼ਿਲਮ ਕੇਸਰੀ ਦਾ ਗਾਣਾ 'ਸਾਨੂੰ ਕਹਿੰਦੀ' ਰਿਲੀਜ਼ ਹੋ ਗਿਆ ਹੈ । ਇਸ ਗਾਣੇ ਨੂੰ ਰੋਮੀ ਤੇ ਬਰਜੇਸ਼ ਨੇ ਆਪਣੀ ਅਵਾਜ਼ ਦਿੱਤੀ ਹੈ । ਇਸ ਗਾਣੇ ਦਾ ਮਿਊਜ਼ਿਕ "Tanishk Bagchi" ਨੇ ਤਿਆਰ ਕੀਤਾ ਹੈ ਜਦੋਂ ਕਿ ਗਾਣੇ ਦੇ ਬੋਲ "Kumaar" ਨੇ ਲਿੱਖੇ ਹਨ । ਇਸ ਤੋਂ ਪਹਿਲਾਂ ਕਰਨ ਜ਼ੌਹਰ ਵੱਲਂੋ ਇਸ ਗਾਣੇ ਦਾ ਟੀਜ਼ਰ ਟਵਿੱਟਰ ਤੇ ਸ਼ੇਅਰ ਕੀਤਾ ਗਿਆ ਹੈ ।

Last day of Voice of Punjab Season 9 Voting! Have you voted yet? Click here, if Not.

https://www.youtube.com/watch?v=PtCJm7uMcf0

ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਅਕਸ਼ੇ ਕੁਮਾਰ ਤੇ ਪ੍ਰਿਨਿਤੀ ਚੋਪੜਾ ਮੁੱਖ ਭੁਮਿਕਾ ਵਿੱਚ ਦਿਖਾਈ ਦੇਣਗੇ । ਅਕਸ਼ੇ ਕੁਮਾਰ ਇਸ ਫਿਲਮ ਵਿੱਚ ਹਵਲਦਾਰ ਈਸ਼ਰ ਸਿੰਘ ਦਾ ਕਿਰਦਾਰ ਨਿਭਾਅ ਰਹੇ ਹਨ । ਈਸ਼ਰ ਸਿੰਘ ਨੇ ਸਾਰਾਗੜੀ ਦੀ ਲੜਾਈ ਵਿੱਚ ਅਹਿਮ ਭੂਮਿਕਾ ਨਿਭਾਈ ਸੀ । ਇਹ ਫ਼ਿਲਮ 1897 ਦੀ ਜੰਗ ਦੀ ਕਹਾਣੀ ਨੂੰ ਬਿਆਨ ਕਰੇਗੀ ਜਦੋਂ21  ਸਿੰਘਾਂ ਨੇ 10 ਹਜ਼ਾਰ ਪਠਾਣਾਂ ਨੂੰ ਧੂੜ ਚਟਾ ਦਿੱਤੀ ਸੀ ।

ਹੋਰ ਵੇਖੋ :ਵਾਇਸ ਆਫ ਪੰਜਾਬ ਗ੍ਰੈਂਡ ਫਿਨਾਲੇ ‘ਚ ਲੱਗੇਗਾ ਐਂਟਰਟੇਨਮੈਂਟ ਦਾ ਤੜਕਾ, ਕੌਰ-ਬੀ, ਰਾਜਵੀਰ ਜਵੰਦਾ ਤੇ ਲਖਵਿੰਦਰ ਵਡਾਲੀ ਗੀਤਾਂ ਨਾਲ ਬੰਨਣਗੇ ਰੰਗ

https://www.youtube.com/watch?v=JFP24D15_XM&t=21s

ਭਾਵੇਂ ਇਸ ਲੜਾਈ ਵਿੱਚ 21 ਦੇ 21 ਸਿੰਘ ਸ਼ਹੀਦ ਹੋ ਗਏ ਸਨ ਪਰ ਇਹ ਸਿੰਘ ਏਨੀਂ ਬਹਾਦਰੀ ਨਾਲ ਲੜੇ ਸਨ ਕਿ ਅੱਜ ਵੀ ਇਹਨਾਂ ਸਿੰਘਾਂ ਦੀ ਬਹਾਦਰੀ ਨੂੰ ਯਾਦ ਕੀਤਾ ਜਾਂਦਾ ਹੈ । ਇਸ ਫ਼ਿਲਮ ਨੂੰ ਅਨੁਰਾਗ ਸਿੰਘ ਨੇ ਡਾਇਰੈਕਟ ਕੀਤਾ ਹੈ ਤੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਇਸ ਦਾ ਨਿਰਮਾਣ ਹੋ ਰਿਹਾ ਹੈ । ਇਸ ਫ਼ਿਲਮ ਨੂੰ 21 ਮਾਰਚ ਨੂੰ ਵੱਡੇ ਪਰਦੇ ਤੇ ਦਿਖਾਇਆ ਜਾਵੇਗਾ ।

Related Post