ਮੁਸ਼ਕਿਲ ਦੀ ਘੜੀ 'ਚ ਸਿੰਘ ਕਿਸ ਤਰ੍ਹਾਂ ਰਹਿੰਦੇ ਹਨ ਖੁਸ਼, ਇਸ ਨੂੰ ਬਿਆਨ ਕਰੇਗਾ ਕੇਸਰੀ ਦਾ ਨਵਾਂ ਗਾਣਾ, ਦੇਖੋ ਵੀਡਿਓ 

By  Rupinder Kaler February 27th 2019 11:12 AM

ਅਕਸ਼ੇ ਕੁਮਾਰ ਦੀ ਫ਼ਿਲਮ ਕੇਸਰੀ ਦਾ ਗਾਣਾ 'ਸਾਨੂੰ ਕਹਿੰਦੀ' ਰਿਲੀਜ਼ ਹੋ ਰਿਹਾ ਹੈ । ਫ਼ਿਲਮ ਦੇ ਪ੍ਰੋਡਿਊਸਰ ਕਰਨ ਜ਼ੌਹਰ ਨੇ ਇਸ ਗਾਣੇ ਦਾ ਟੀਜ਼ਰ ਰਿਲੀਜ਼ ਕੀਤਾ ਹੈ । ਕਰਨ ਜ਼ੌਹਰ ਵਲੋ ਇਸ ਟੀਜ਼ਰ ਨੂੰ ਆਪਣੇ ਟਵਿੱਟਰ ਤੇ ਸ਼ੇਅਰ ਕੀਤਾ ਗਿਆ ਹੈ । ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਅਕਸ਼ੇ ਕੁਮਾਰ ਤੇ ਪ੍ਰਿਨਿਤੀ ਚੋਪੜਾ ਮੁੱਖ ਭੁਮਿਕਾ ਵਿੱਚ ਦਿਖਾਈ ਦੇਣਗੇ ।

https://twitter.com/karanjohar/status/1100598801889320960

ਅਕਸ਼ੇ ਕੁਮਾਰ ਇਸ ਫਿਲਮ ਵਿੱਚ ਹਵਲਦਾਰ ਈਸ਼ਰ ਸਿੰਘ ਦਾ ਕਿਰਦਾਰ ਨਿਭਾਅ ਰਹੇ ਹਨ । ਈਸ਼ਰ ਸਿੰਘ ਨੇ ਸਾਰਾਗੜੀ ਦੀ ਲੜਾਈ ਵਿੱਚ ਅਹਿਮ ਭੂਮਿਕਾ ਨਿਭਾਈ ਸੀ । ਇਹ ਫ਼ਿਲਮ 1897 ਦੀ ਜੰਗ ਦੀ ਕਹਾਣੀ ਨੂੰ ਬਿਆਨ ਕਰੇਗੀ ਜਦੋਂ 21 ਸਿੰਘਾਂ ਨੇ 10  ਹਜ਼ਾਰ ਪਠਾਣਾਂ ਨੂੰ ਧੂੜ ਚਟਾ ਦਿੱਤੀ ਸੀ । ਭਾਵੇਂ ਇਸ ਲੜਾਈ ਵਿੱਚ 21 ਦੇ 21  ਸਿੰਘ ਸ਼ਹੀਦ ਹੋ ਗਏ ਸਨ ਪਰ ਇਹ ਸਿੰਘ ਏਨੀਂ ਬਹਾਦਰੀ ਨਾਲ ਲੜੇ ਸਨ ਕਿ ਅੱਜ ਵੀ ਇਹਨਾਂ ਸਿੰਘਾਂ ਦੀ ਬਹਾਦਰੀ ਨੂੰ ਯਾਦ ਕੀਤਾ ਜਾਂਦਾ ਹੈ ।

https://www.youtube.com/watch?v=JFP24D15_XM

ਇਸ ਫ਼ਿਲਮ ਨੂੰ ਅਨੁਰਾਗ ਸਿੰਘ ਨੇ ਡਾਇਰੈਕਟ ਕੀਤਾ ਹੈ ਤੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਇਸ ਦਾ ਨਿਰਮਾਣ ਹੋ ਰਿਹਾ ਹੈ । ਇਸ ਫ਼ਿਲਮ ਨੂੰ 21 ਮਾਰਚ ਨੂੰ ਵੱਡੇ ਪਰਦੇ ਤੇ ਦਿਖਾਇਆ ਜਾਵੇਗਾ ।

Related Post