ਸਪਨਾ ਚੌਧਰੀ ਨਾਲ ਦਲੇਰ ਮਹਿੰਦੀ ਦਾ ਭੰਗੜਾ, ਦੇਖੋ ਵੀਡੀਓ : ਸਪਨਾ ਚੌਧਰੀ ਜਿੰਨ੍ਹਾਂ ਦੇ ਡਾਂਸ ਦਾ ਪੂਰਾ ਭਾਰਤ ਫੈਨ ਹੈ, ਉੱਥੇ ਹੀ ਦੁਨੀਆਂ ਭਰ 'ਚ ਪੰਜਾਬੀਆਂ ਦਾ ਨਾਮ ਚਮਕਾਉਣ ਵਾਲੇ ਦਲੇਰ ਮਹਿੰਦੀ ਸਪਨਾ ਚੌਧਰੀ ਨਾਲ ਆਪਣਾ ਨਵਾਂ ਹਰਿਆਣਵੀ ਗਾਣਾ ਲੈ ਕੇ ਜਲਦ ਹੀ ਸਰੋਤਿਆਂ ਅੱਗੇ ਪੇਸ਼ ਹੋਣ ਵਾਲੇ ਹਨ। ਸ਼ੂਟ ਦੀਆਂ ਐਕਸਕਲੂਸਿਵ ਤਸਵੀਰਾਂ ਅੱਜ ਅਸੀਂ ਤੁਹਾਡੇ ਅੱਗੇ ਪੇਸ਼ ਕਰਨ ਜਾ ਰਹੇ ਹਾਂ। ਇਹਨਾਂ ਤਸਵੀਰਾਂ 'ਚ ਸਪਨਾ ਚੌਧਰੀ ਅਤੇ ਦਲੇਰ ਮਹਿੰਦੀ ਭੰਗੜਾ ਪਾ ਰਹੇ ਹਨ।
View this post on Instagram
ਦੱਸ ਦਈਏ ਇਹ ਸ਼ੂਟ ਚੱਲ ਰਿਹਾ ਹੈ ਹਰਿਆਣਵੀ ਗੀਤ 'ਬਾਵਲੀ ਪਰੇਡ' ਦਾ ਜਿਸ ਨੂੰ ਦਲੇਰ ਮਹਿੰਦੀ ਵੱਲੋਂ ਗਾਇਆ ਗਿਆ ਹੈ। ਗਾਣੇ ਦੇ ਸ਼ੂਟ ਤੋਂ ਤਾਂ ਸਾਫ ਹੈ ਕਿ ਇਹ ਗੀਤ ਰੰਗੀਲਾ ਹੋਣ ਵਾਲਾ ਹੈ ਅਤੇ ਉੱਪਰੋਂ ਸਪਨਾ ਚੌਧਰੀ ਦਾ ਭੰਗੜਾ ਅਤੇ ਠੁਮਕੇ ਸੋਨੇ 'ਤੇ ਸੁਹਾਗਾ ਹੋਣ ਵਾਲਾ ਹੈ। ਦੱਸ ਦਈਏ ਸ਼ੂਟ ਦੀਆਂ ਇਹ ਤਸਵੀਰਾਂ ਪੰਚਕੂਲਾ ਨਜ਼ਦੀਕ ਚੌਕੀ ਧਨੀ ਦੀਆਂ ਹਨ ਜਿੱਥੇ ਇਸ ਗਾਣੇ ਦਾ ਸ਼ੂਟ ਚੱਲ ਰਿਹਾ ਹੈ।
ਹੋਰ ਵੇਖੋ : ਸ਼ੇਰ ਦੀ ਸੈਲਫੀ ਤੇ ਬਾਂਦਰ ਦਾ ਐਕਸ਼ਨ, ਟੋਟਲ ਧਮਾਲ ਦਾ ਮਸਾਲਾ ਟ੍ਰੇਲਰ ਰਿਲੀਜ਼, ਦੇਖੋ ਵੀਡੀਓ
View this post on Instagram
ਦਲੇਰ ਮਹਿੰਦੀ ਵੱਲੋਂ ਬਾਲੀਵੁੱਡ ਅਤੇ ਪੰਜਾਬੀ ਦੇ ਕਈ ਬਲਾਕਬਸਟਰ ਗਾਣੇ ਗਾਏ ਗਏ ਹਨ। ਜਿੰਨ੍ਹਾਂ ਨੂੰ ਭਾਰਤੀਆਂ ਨੇ ਖਾਸਾ ਪਿਆਰ ਦਿੱਤਾ ਹੈ। ਉੱਥੇ ਹੀ ਬਿੱਗ ਬਾਸ ਸ਼ੋਅ ਰਾਹੀਂ ਚਰਚਾ 'ਚ ਆਈ ਸਪਨਾ ਚੌਧਰੀ ਵੀ ਕਈ ਸੁਪਰਹਿੱਟ ਗਾਣੇ ਗਾ ਚੁੱਕੀ ਹੈ ਅਤੇ ਬਾਲੀਵੁੱਡ ਫ਼ਿਲਮਾਂ 'ਚ ਵੀ ਡੈਬਿਊ ਕਰ ਚੁੱਕੀ ਹੈ।