ਲੋਕਾਂ ਦੀਆਂ ਇਹ ਹਰਕਤਾਂ ਵੇਖ ਜਦੋਂ ਲਾਈਵ ਸ਼ੋਅ ’ਚ ਫੁੱਟ ਫੁੱਟ ਕੇ ਰੋ ਪਈ ਸਪਨਾ ਚੌਧਰੀ, ਵੀਡੀਓ ਵਾਇਰਲ

By  Rupinder Kaler August 29th 2020 02:55 PM

ਹਰਿਆਣਵੀਂ ਡਾਂਸਰ ਸਪਨਾ ਚੌਧਰੀ ਅੱਜ ਮਸ਼ਹੂਰ ਚਿਹਰਾ ਬਣ ਗਈ ਹੈ । ਉਸ ਦੇ ਡਾਂਸ ਵੀਡੀਓ ਯੂ ਟਿਊਬ ਤੇ ਖੂਬ ਵੇਖੇ ਜਾਂਦੇ ਹਨ । ਉਸ ਦੇ ਗਾਣੇ ਰਿਲੀਜ਼ ਹੁੰਦੇ ਹੀ ਟਰੈਂਡ ਕਰਨ ਲੱਗ ਜਾਂਦੇ ਹਨ । ਉਸ ਦੇ ਸ਼ੋਅ ਵਿੱਚ ਵੀ ਭਾਰੀ ਭੀੜ ਦੇਖਣ ਨੂੰ ਮਿਲ ਜਾਂਦੀ ਹੈ । ਹਾਲਾਂਕਿ ਕਈ ਵਾਰ ਲੋਕ ਹੰਗਾਮਾ ਵੀ ਕਰ ਦਿੰਦੇ ਹਨ । ਇੱਕ ਇਸੇ ਤਰ੍ਹਾਂ ਦਾ ਵੀਡੀਓ ਯੂਟਿਊਬ ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਸਪਨਾ ਚੌਧਰੀ ਲੋਕਾਂ ਤੇ ਗੁੱਸਾ ਕਰਦੀ ਨਜ਼ਰ ਆ ਰਹੀ ਹੈ ।

https://www.instagram.com/p/CEMr74agvRt/

ਸਪਨਾ ਵੀਡੀਓ ਵਿੱਚ ਰੋਂਦੀ ਹੋਈ ਲੋਕਾਂ ਨੂੰ ਲਤਾੜ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ । ਵੀਡੀਓ ਵਿੱਚ ਸਪਨਾ ਕਹਿੰਦੀ ਹੈ ਕਿ ਮੈਂ ਕੀ ਵਿਗਾੜ ਦਿੱਤਾ ਕਿਸੇ ਦਾ…ਕੀ ਇੱਕਲੀ ਸਪਨਾ ਚੌਧਰੀ ਹੀ ਨੱਚਦੀ ਹੈ ਹਰਿਆਣਾ ਵਿੱਚ …ਕੀ ਮੇਰੇ ਤੋਂ ਪਹਿਲਾਂ ਹਰਿਆਣਾ ਵਿੱਚ ਡਾਂਸ ਨਹੀਂ ਹੋਇਆ ..ਮੇਰੇ ਤੋਂ ਪਹਿਲਾਂ ਵੀ ਅੱਧੇ ਕੱਪੜਿਆਂ ਵਿੱਚ ਡਾਂਸ ਹੁੰਦਾ ਸੀ । ਉਦੋਂ ਕਿੱਥੇ ਸਨ ਤੁਹਾਡੇ ਸੰਸਕਾਰ …ਵੀਡੀਓ ਵਿੱਚ ਸਪਨਾ ਕਹਿੰਦੀ ਹੈ ਕਿ ਨੱਚਣਾ ਗਾਉਣਾ ਸਭ ਛੱਡ ਦੇਵਾਂਗੀ

…ਬਸ ਇੱਕ ਬੰਦਾ ਕਹਿ ਦੇਵੇ ਕਿ ਮੇਰੀ ਕਮਾਈ ਤੇਰੇ ਘਰ ਆਵੇਗੀ …ਬਸ ਮੇਰੀ ਗਲਤੀ ਏਨੀਂ ਹੈ ਕਿ ਮੈਂ ਸਟੇਜ਼ ਤੇ ਆ ਗਈ ਤੇ ਕਿਸੇ ਦੇ ਅੱਗੇ ਭੀਖ ਨਹੀਂ ਮੰਗੀ । ਸਪਨਾ ਇਹ ਬੋਲਦੇ ਹੋਏ ਕਾਫੀ ਭਾਵੁਕ ਹੋ ਜਾਂਦੀ ਹੈ । ਉਸ ਦੀਆਂ ਅੱਖਾਂ ਵਿੱਚ ਹੰਝੂ ਨਿਕਲ ਜਾਂਦੇ ਹਨ ।

https://www.instagram.com/p/CD1G_JxFhyT/

 

Related Post