ਚਲਦੇ ਸ਼ੋਅ ਵਿੱਚ ਫੁੱਟ ਫੁੱਟ ਕੇ ਰੋਣ ਲੱਗ ਗਈ ਸਪਨਾ ਚੌਧਰੀ, ਦੇਖੋ ਵੀਡਿਓ  

By  Rupinder Kaler April 9th 2019 06:29 PM

ਹਰਿਆਣੇ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਹਮੇਸ਼ਾ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ । ਏਨੀਂ ਦਿਨੀਂ ਉਸ ਦੀ ਇੱਕ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ । ਇਸ ਵੀਡਿਓ ਵਿੱਚ ਉਹ ਫੁੱਟ ਫੁੱਟ ਕੇ ਰੋ ਰਹੀ ਹੈ ਤੇ ਲੋਕਾਂ ਤੋਂ ਮੁਆਫ਼ੀ ਮੰਗ ਰਹੀ ਹੈ । ਇਸ ਵੀਡਿਓ ਵਿੱਚ ਸਪਨਾ ਦਾ ਡਾਂਸ ਵੇਖਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ । ਪਰ ਸਪਨਾ ਸਭ ਦੇ ਸਾਹਮਣੇ ਰੋ ਰਹੀ ਹੈ ।

sapna-chaudhary sapna-chaudhary

ਵੀਡਿਓ ਵਿੱਚ ਸਪਨਾ ਕਹਿੰਦੀ ਹੈ ਕਿ ਜੇਕਰ ਉਸ ਦੇ ਸ਼ੋਅ ਵਿੱਚ ਕੋਈ ਕੁੱਟ ਖਾਂਦਾ ਹੈ ਤਾਂ ਗਾਲਾਂ ਉਸ ਨੂੰ ਕੱਢੀਆਂ ਜਾਂਦੀ ਹਨ ।ਸਪਨਾ ਲੋਕਾਂ ਨੂੰ ਪੁਛਦੀ ਹੈ ਕਿ ਇਸ ਵਿੱਚ ਉਸ ਦਾ ਕੀ ਕਸੂਰ ਹੈ । ਸਪਨਾ ਇੱਥੇ ਹੀ ਨਹੀਂ ਰੁਕਦੀ ਉਹ ਕਹਿੰਦੀ ਹੈ ਕਿ ਕੁਝ ਲੋਕ ਉਸ ਦੇ ਡਾਂਸ ਤੇ ਵੀ ਇਤਰਾਜ਼ ਜਤਾਉਂਦੇ ਹਨ । ਪਰ ਜੇ ਉਹ ਡਾਂਸ ਨਹੀਂ ਕਰੇਗੀ ਤਾਂ ਉਸ ਦੇ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲੇਗਾ ।

https://www.youtube.com/watch?v=Ok9QjbXASTc

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਪਨਾ ਚੌਧਰੀ ਦੀ ਕੁਝ ਵੀਡਿਓ ਤੇ ਕੁਝ ਲੋਕ ਬਹੁਤ ਹੀ ਭੱਦੇ ਕਮੈਂਟ ਕਰਦੇ ਹਨ ਜਿਸ ਨੂੰ ਲੈ ਕੇ ਸਪਨਾ ਕਾਫੀ ਪਰੇਸ਼ਾਨ ਨਜ਼ਰ ਆ ਰਹੀ ਸੀ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਪਨਾ ਦੇ ਸ਼ੋਅ ਦੌਰਾਨ ਭੀੜ ਬੇਕਾਬੂ ਹੋ ਗਈ ਸੀ । ਇਸ ਭੀੜ ਨੂੰ ਕਾਬੂ ਕਰਨ ਵਿੱਚ ਪੁਲਿਸ ਵਾਲਿਆਂ ਦੇ ਪਸੀਨੇ ਛੁੱਟ ਗਏ ਸਨ  ।

Related Post