ਹਰਿਆਣਵੀ ਡਾਂਸਰ ਸਪਨਾ ਚੌਧਰੀ ਨੇ ਚੋਰੀ ਛਿਪੇ ਕਰਵਾਈ ਮੰਗਣੀ …! ਵਿਆਹ ਦੀ ਤਰੀਕ ਦਾ ਵੀ ਹੋਣ ਜਾ ਰਿਹਾ ਹੈ ਐਲਾਨ

By  Rupinder Kaler March 16th 2020 04:22 PM

ਹਰਿਆਣਵੀ ਡਾਂਸਰ ਸਪਨਾ ਚੌਧਰੀ ਏਨੀਂ ਦਿਨੀਂ ਲੋਕਾਂ ਦੇ ਦਿਲੋ ਦਿਮਾਗ ਤੇ ਛਾਈ ਹੋਈ ਹੈ । ਜਿੱਥੇ ਉਹ ਦੇਸ਼ ਭਰ ਵਿੱਚ ਸ਼ੋਅ ਕਰ ਰਹੀ ਹੈ ਉੱਥੇ ਸੋਸ਼ਲ ਮੀਡੀਆ ਤੇ ਵੀ ਉਸ ਦੇ ਫਾਲੋਵਰ ਵੱਧਦੇ ਜਾ ਰਹੇ ਹਨ । ਸਪਨਾ ਦੇ ਦੀਵਾਨਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਇਸ ਸਭ ਦੇ ਲਦੇ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਸਪਨਾ ਚੌਧਰੀ ਨੇ ਗੁੱਪਚੁੱਪ ਤਰੀਕੇ ਨਾਲ ਮੰਗਣੀ ਕਰਵਾ ਲਈ ਹੈ । ਖ਼ਬਰਾਂ ਦੀ ਮੰਨੀਏ ਤਾਂ ਸਪਨਾ ਹਰਿਆਣਾ ਦੇ ਵੀਰ ਸਾਹੂ ਦੇ ਪਿਆਰ ਵਿੱਚ ਹੈ ।

https://www.instagram.com/p/B8_CPijlHng/

ਲੰਮੇ ਸਮੇਂ ਤੋਂ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ । ਸਪਨਾ ਤੇ ਵੀਰ ਸਾਹੂ ਨੇ ਗੁੱਪ ਚੁੱਪ ਤਰੀਕੇ ਨਾਲ ਮੰਗਣੀ ਕਰ ਲਈ ਹੈ ਤੇ ਛੇਤੀ ਹੀ ਦੋਵੇਂ ਵਿਆਹ ਕਰਨ ਵਾਲੇ ਹਨ । ਵੀਰ ਨੂੰ ਹਰਿਆਣਾ ਦਾ ਬੱਬੂ ਮਾਨ ਕਿਹਾ ਜਾਂਦਾ ਹੈ ਗਾਉਣ ਤੋਂ ਇਲਾਵਾ ਉਹ ਐਕਟਿੰਗ ਵੀ ਕਰਦੇ ਹਨ । ਇੱਕ ਇੰਟਰਵਿਊ ਵਿੱਚ ਸਪਨਾ ਨੇ ਵੀਰ ਸਾਹੂ ਦੀ ਚਰਚਾ ਕੀਤੀ ਸੀ । ਗੱਲਾਂ ਗੱਲਾਂ ਵਿੱਚ ਸਪਨਾ ਨੇ ਵੀਰ ਨਾਲ ਆਪਣੀ ਪਹਿਲੀ ਮੁਲਾਕਾਤ ਬਾਰੇ ਵੀ ਖੁਲਾਸਾ ਕੀਤਾ ਸੀ ।

ਸਪਨਾ ਨੇ ਕਿਹਾ ਸੀ ਕਿ ‘ਵੀਰ ਸਾਫ ਦਿਲ ਦਾ ਹੈ , ਸਾਡੀ ਪਹਿਲੀ ਮੁਲਾਕਾਤ 2015-16 ਵਿੱਚ ਇੱਕ ਅਵਾਰਡ ਸ਼ੋਅ ਵਿੱਚ ਹੋਈ ਸੀ । ਪਹਿਲੀ ਹੀ ਨਜ਼ਰ ਵਿੱਚ ਉਹ ਮੈਨੂੰ ਚੰਗੇ ਇਨਸਾਨ ਲੱਗੇ’ । ਇਸ ਸਭ ਦੇ ਚਲਦੇ ਹੁਣ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਦੋਵੇਂ ਛੇਤੀ ਵਿਆਹ ਕਰਨ ਜਾ ਰਹੇ ਹਨ ।

ਇਹਨਾਂ ਖ਼ਬਰਾਂ ਦੀ ਭਾਵੇਂ ਪੁਸ਼ਟੀ ਨਹੀਂ ਕੀਤੀ ਗਈ ਪਰ ਕੁਝ ਲੋਕ ਇਹ ਦਾਵਾ ਜ਼ਰੂਰ ਕਰ ਰਹੇ ਹਨ ਕਿ ਸਪਨਾ ਵੀਰ ਸਾਹੂ ਨਾਲ ਵਿਆਹ ਕਰਨ ਜਾ ਰਹੀ ਹੈ ਤੇ ਵਿਆਹ ਦੀ ਤਰੀਕ ਦਾ ਵੀ ਛੇਤੀ ਐਲਾਨ ਕਰਨ ਹੋਣ ਜਾ ਰਿਹਾ ਹੈ ।

https://www.instagram.com/p/B9RC1jBlWBo/

Related Post