ਸਪਨਾ ਚੌਧਰੀ ਨੇ ਬਿਨ੍ਹਾਂ ਹੈਲਮੈੱਟ ਦੇ ਚਲਾਇਆ ਬੁਲੇਟ ਮੋਟਰਸਾਈਕਲ, ਤਾਂ ਲੋਕਾਂ ਨੇ ਕੀਤਾ ਟਰੋਲ
Rupinder Kaler
May 13th 2019 12:49 PM
ਸਪਨਾ ਚੌਧਰੀ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਵੀਨ ਕਿਹਾ ਜਾਂਦਾ ਹੈ । ਭਾਵੇਂ ਉਹਨਾਂ ਦੇ ਗਾਣੇ ਹੋਣ ਜਾਂ ਫਿਰ ਟਿੱਕ ਟੋਕ ਵੀਡਿਓ, ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੀ ਹਰ ਵੀਡਿਓ ਨੂੰ ਵਾਇਰਲ ਕਰਦੇ ਹਨ । ਇਸ ਸਭ ਦੇ ਚੱਲਦੇ ਸਪਨਾ ਚੌਧਰੀ ਨੇ ਇੱਕ ਹੋਰ ਵੀਡਿਓ ਸ਼ੇਅਰ ਕੀਤੀ ਹੈ । ਇਸ ਵੀਡਿਓ ਵਿੱਚ ਸਪਨਾ ਚੌਧਰੀ ਲਾਲ ਰੰਗ ਦਾ ਬੁਲੇਟ ਮੋਟਰਸਾਇਕਲ ਚਲਾਉਂਦੀ ਨਜ਼ਰ ਆ ਰਹੀ ਹੈ ।