ਸਪਨਾ ਚੌਧਰੀ ਨੇ ਸ਼ਰੇਆਮ ਇਸ ਮੁੰਡੇ ਨੂੰ ਕਿਹਾ 'ਆਈ ਲਵ ਯੂ', ਦੇਖੋ ਵੀਡਿਓ 

By  Rupinder Kaler March 16th 2019 12:00 PM -- Updated: March 16th 2019 12:02 PM

ਸਪਨਾ ਚੌਧਰੀ ਜਿੱਥੇ ਆਪਣੇ ਡਾਂਸ ਕਰਕੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੀ ਹੈ ਉੱਥੇ ਉਹਨਾਂ ਦਾ ਬੇਬਾਕ ਅੰਦਾਜ਼ ਵੀ ਲੋਕਾਂ ਨੂੰ ਖੂਬ ਪਸੰਦ ਆਉਂਦਾ ਹੈ । ਸਪਨਾ ਚੌਧਰੀ ਹਾਲ ਹੀ ਵਿੱਚ ਆਪਣੀ ਵੀਡਿਓ ਦੀ ਵਜ੍ਹਾ ਕਰਕੇ ਸੁਰਖੀਆਂ ਵਿੱਚ ਹੈ । ਇਸ ਵੀਡਿਓ ਵਿੱਚ ਸਪਨਾ ਚੌਧਰੀ ਕਿਸੇ ਮੁੰਡੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਹੋਈ ਨਜ਼ਰ ਆ ਰਹੀ ਹੈ ।

https://www.instagram.com/p/Bu38d4dALrn/

ਇੱਥੇ ਹੀ ਬਸ ਨਹੀਂ ਇਸ ਵੀਡਿਓ ਵਿੱਚ ਉਸ ਮੁੰਡੇ ਦੀ ਅਵਾਜ਼ ਵੀ ਸੁਣਾਈ ਦੇ ਰਹੀ ਹੈ, ਜਿਸ ਨੂੰ ਸਪਨਾ ਨੇ ਆਪਣਾ ਬੁਆਏ ਫ੍ਰੈਂਡ ਬਣਾ ਲਿਆ ਹੈ । ਦਰਅਸਲ ਇਹ ਇੱਕ ਟਿਕ-ਟਾਕ ਵੀਡਿਓ ਹੈ ਜਿਸ ਵਿੱਚ ਸਪਨਾ ਐਕਟ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡਿਓ ਵਿੱਚ ਸਪਨਾ ਕਹਿੰਦੀ ਹੈ ਕਿ 'ਓ ਸੁਣਦੇ ਹੋ ਮੈਂ ਤੁਹਾਨੂੰ ਕੁਝ ਕਹਿਣਾ ਹੈ, ਆਈ ਲਵ ਯੂ, ਇਸ ਤੋਂ ਬਾਅਦ ਮੁੰਡੇ ਦੀ ਅਵਾਜ਼ ਆਉਂਦੀ ਹੈ, ਹਾਂ ਪਤਾ ਹੈ ਬਹੁਤ ਵਾਰ ਸੁਣਿਆ ਹੈ ਆਈ ਲਵ ਯੂ ਫ੍ਰੈਂਡ, ਜਿਸ ਤੋਂ ਬਾਅਦ ਸਪਨਾ ਕਹਿੰਦੀ ਹੈ ਕਿ ਫ੍ਰੈਂਡ ਨੂੰ ਬੁਆਏ ਫ੍ਰੈਂਡ ਨਾਲ ਰੀਪਲੇਸ ਕਰ ਦਿੰਦੇ ਹਾਂ' ਸਪਨਾ ਚੌਧਰੀ ਨੇ ਇਹ ਵੀਡਿਓ ਨੂੰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ ।

https://www.instagram.com/p/Bu1URnGAL-j/?utm_source=ig_embed

ਤੁਹਾਨੂੰ ਦੱਸ ਦਿੰਦੇ ਹਾਂ ਕਿ ਏਨੀਂ ਦਿਨੀਂ ਸਪਨਾ ਚੌਧਰੀ ਨੂੰ ਟਿੱਕ ਟੋਕ ਵੀਡਿਓ ਦਾ ਖੁਮਾਰ ਚੜਿਆ ਹੋਇਆ ਹੈ । ਇਸ ਤਰ੍ਹਾਂ ਦੀਆਂ ਬਹੁਤ ਸਾਰੀਆ ਵੀਡੀਓ ਨਾਲ ਉਹਨਾਂ ਦਾ ਇੰਸਟਾਗ੍ਰਾਮ ਭਰਿਆ ਪਿਆ ਹੈ । ਉਹ ਹਰ ਰੋਜ਼ ਕੋਈ ਨਾ ਕੋਈ ਵੀਡਓ ਸ਼ੇਅਰ ਕਰਦੀ ਰਹਿੰਦੀ ਹੈ ।

Related Post