ਆਪਣੀ ਖਿੜਕੀ ਦੇ ਬਾਹਰ ਇਹ ਨਜ਼ਾਰਾ ਦੇਖ ਕੇ ਫੁੱਟ ਫੁੱਟ ਕੇ ਰੋਣ ਲੱਗੀ ਸਪਨਾ ਚੌਧਰੀ, ਵੀਡੀਓ ਵਾਇਰਲ

By  Rupinder Kaler March 23rd 2020 12:11 PM

ਜਨਤਾ ਕਰਫਿਊ ਦੇ ਚਲਦੇ ਬੀਤੇ ਦਿਨ ਹਰ ਇੱਕ ਨੇ ਆਪਣੇ ਘਰ ਦੀ ਛੱਤ ਤੇ ਚੜ੍ਹਕੇ ਤਾੜੀਆਂ, ਥਾਲੀਆਂ ਤੇ ਸੰਖ ਵਜਾਏ । ਇਸੇ ਤਰ੍ਹਾਂ ਹਰਿਆਣਵੀਂ ਡਾਂਸਰ ਸਪਨਾ ਚੌਧਰੀ ਨੇ ਵੀ ਤਾੜੀਆਂ ਵਜਾ ਕੇ ਲੋਕਾਂ ਦਾ ਧੰਨਵਾਦ ਕੀਤਾ, ਪਰ ਇਸੇ ਦੌਰਾਨ ਸਪਨਾ ਇਮੋਸ਼ਨਲ ਹੋ ਗਈ । ਸਪਨਾ ਨੇ ਇਸ ਦਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ । ਵੀਡੀਓ ਦੀ ਸ਼ੁਰੂਆਤ ਵਿੱਚ ਉਹ ਆਪਣੇ ਹੰਝੂ ਪੂਝਦੀ ਹੋਈ ਨਜ਼ਰ ਆ ਰਹੀ ਹੈ । ਸਪਨਾ ਨੇ ਵੀਡੀਓ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ ।

https://www.instagram.com/p/B8I2KCxlZHO/

ਉਸ ਨੇ ਲਿਖਿਆ ਹੈ ‘ਬੁਰੇ ਸਮੇਂ ਵਿੱਚ ਵੀ ਕੁਝ ਚੰਗਾ ਹੋ ਰਿਹਾ ਹੈ , ਮੈਨੂੰ ਮਾਨ ਹੈ ਇਸ ਏਕਤਾ ਤੇ ਅਖੰਡਤਾ ’ਤੇ’ । ਸਪਨਾ ਦੀ ਇਸ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸਪਨਾ ਹਾਲ ਹੀ ਵਿੱਚ ਆਪਣੀ ਮੰਗਣੀ ਨੂੰ ਲੈ ਕੇ ਸੁਰਖੀਆਂ ਵਿੱਚ ਆਈ ਸੀ । ਖ਼ਬਰਾਂ ਦੀ ਮੰਨੀਏ ਤਾਂ ਕਿਹਾ ਜਾ ਰਿਹਾ ਸੀ ਕਿ ਸਪਨਾ ਨੇ ਹਰਿਆਣਾ ਦੇ ਗਾਇਕ ਵੀਰ ਸਾਹੂ ਨਾਲ ਮੰਗਣੀ ਕਰ ਲਈ ਹੈ ।

https://www.instagram.com/p/B91P7lBlcGy/

ਹਾਲਾਂ ਕਿ ਦੋਹਾਂ ਵਿੱਚੋਂ ਕਿਸੇ ਨੇ ਵੀ ਆਫੀਸ਼ੀਅਲ ਐਲਾਨ ਹਾਲੇ ਨਹੀਂ ਕੀਤਾ । ਖ਼ਬਰਾਂ ਇਹ ਵੀ ਹਨ ਕਿ ਦੋਵੇਂ ਪਿਛਲੇ ਕੁਝ ਦਿਨਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ । ਕੁਝ ਦਿਨ ਪਹਿਲਾਂ ਹੀ ਸਪਨਾ ਨੇ ਇੱਕ ਇੰਟਰਵਿਊ ਵਿਚ ਕਿਹਾ ਸੀ ਕਿ ਵੀਰ ਸਾਫ ਦਿਲ ਦੇ ਇਨਸਾਨ ਹਨ । ਸਾਡੀ ਦੋਹਾਂ ਦੀ ਮੁਲਾਕਾਤ ਇੱਕ ਅਵਾਰਡ ਸ਼ੋਅ ਦੌਰਾਨ ਹੋਈ ਸੀ ।

https://www.instagram.com/p/B-CQ5sXll3A/

Related Post