ਸਪਨਾ ਚੌਧਰੀ ਦੇ ਡਾਂਸ ਸ਼ੋਅ 'ਚ ਚੱਲੀਆਂ ਡਾਗਾਂ, ਦੂਰੋਂ ਵੇਖਕੇ ਹੱਸਦੀ ਰਹੀ ਸਪਨਾ ਚੌਧਰੀ, ਵੀਡਿਓ ਵਾਇਰਲ 

By  Rupinder Kaler April 13th 2019 10:54 AM

ਹਰਿਆਣਵੀਂ ਡਾਂਸਰ ਸਪਨਾ ਚੌਧਰੀ ਆਪਣੇ ਡਾਂਸ ਲਈ ਜਿੱਥੇ ਜਾਣੀ ਜਾਂਦੀ ਹੈ ਉੱਥੇ ਉਹਨਾਂ ਦਾ ਬੇਬਾਕ ਅੰਦਾਜ਼ ਵੀ ਸਭ ਨੂੰ ਪਸੰਦ ਆਉਂਦਾ ਹੈ । ਜਦੋਂ ਉਹ ਡਾਂਸ ਕਰਦੀ ਹੈ ਤਾਂ ਸ਼ੋਅ ਵਿੱਚ ਮੌਜੂਦ ਹਰ ਸ਼ਖਸ ਝੂਮ ਉੱਠਦਾ ਹੈ । ਪਰ ਇਸ ਦੇ ਨਾਲ ਇੱਕ ਹੋਰ ਗੱਲ ਹੈ ਕਿ ਸਪਨਾ ਦੇ ਸ਼ੋਅ ਵਿੱਚ ਭੀੜ ਭੜਕ ਜਾਂਦੀ ਹੈ । ਇੱਥੋਂ ਤੱਕ ਕਿ ਲੋਕਾਂ ਵਿੱਚ ਮਾਰ ਕੁੱਟ ਵੀ ਹੋ ਜਾਂਦੀ ਹੈ ।

ਇਸ ਬਾਰੇ ਸਪਨਾ ਨੇ ਕੁਝ ਦਿਨ ਪਹਿਲਾਂ ਹੀ ਜਵਾਬ ਦਿੱਤਾ ਸੀ । ਪਰ ਇਸ ਸਭ ਦੇ ਚੱਲਦੇ ਸੋਸ਼ਲ ਮੀਡੀਆ ਤੇ ਸਪਨਾ ਚੌਧਰੀ ਦੇ ਸ਼ੋਅ ਦਾ ਇੱਕ ਵੀਡਿਓ ਸਾਹਮਣੇ ਆਇਆ ਹੈ । ਇਸ ਵੀਡਿਓ ਵਿੱਚ ਲੋਕਾਂ ਵਿਚਾਲੇ ਜ਼ਬਰਦਸਤ ਹੰਗਾਮਾ ਹੋ ਰਿਹਾ ਹੈ ਤੇ ਡਾਂਗਾਂ ਚੱਲ ਰਹੀਆਂ ਹਨ । ਇਸ ਵੀਡਿਓ ਵਿੱਚ ਸਪਨਾ ਚੌਧਰੀ ਵੀ ਖੜੀ ਹੋਈ ਨਜ਼ਰ ਆ ਰਹੀ ਹੈ । ਉਹ ਸ਼ੋਅ ਵਿੱਚ ਹੰਗਾਮਾ ਦੇਖ ਕੇ ਮੁਸਕਰਾ ਰਹੀ ਹੈ । ਇਹ ਵੀਡਿਓ ਭਾਵੇਂ ਪੁਰਾਣਾ ਹੈ ਪਰ ਇਹ ਵਾਇਰਲ ਹੁਣ ਹੋ ਰਿਹਾ ਹੈ ।

https://www.youtube.com/watch?v=fV6xrxtLIfc

ਸਟੇਜ ਸ਼ੋਅ ਦੀ ਸ਼ਾਨ ਕਹੀ ਜਾਣ ਵਾਲੀ ਸਪਨਾ ਚੌਧਰੀ ਏਨੀਂ ਦਿਨੀਂ ਅਜੈ ਹੁੱਡਾ ਦੇ ਨਾਲ ਕੀਤੇ ਸਟੇਜ ਸ਼ੋਅ ਕਰਕੇ ਕਾਫੀ ਚਰਚਾ ਵਿੱਚ ਹੈ । ਅਜੈ ਹੁੱਡਾ ਦੇ ਮਸ਼ਹੂਰ ਗਾਣੇ ਸਾਲਿਡ ਬਾਡੀ ਤੇ ਸਪਨਾ ਨੇ ਅਜੈ ਦੇ ਨਾਲ ਸਟੇਜ ਸ਼ੋਅ ਕੀਤਾ ਸੀ । ਇਸ ਸ਼ੋਅ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮੌਜੂਦ ਸਨ । ਯੂਟਿਊਬ ਤੇ ਇਸ ਦੀ ਵੀਡਿਓ ਦੇ ਵੀਵਰਜ਼ ਲੱਖਾਂ ਵਿੱਚ ਹਨ ।

Related Post