ਸਪਨਾ ਚੌਧਰੀ ਨੂੰ ਇਸ ਮੁੰਡੇ ਨੇ ਕੀਤਾ ਸ਼ਰੇਆਮ ਪ੍ਰਪੋਜ਼, ਜਵਾਬ ਨਾ ਦੇਣ ਤੇ ਨਸ ਕੱਟਣ ਦੀ ਦਿੱਤੀ ਧਮਕੀ, ਵੀਡਿਓ ਹੋਈ ਵਾਇਰਲ 

By  Rupinder Kaler April 16th 2019 10:58 AM

ਮੰਨੀ ਪ੍ਰਮੰਨੀ ਹਰਿਆਣਵੀਂ ਡਾਂਸਰ ਸਪਨਾ ਚੌਧਰੀ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਬੋਲਦਾ ਹੈ । ਇਸ ਦਾ ਅੰਦਾਜ਼ਾ ਉਹਨਾਂ ਦੀ ਤਾਜ਼ਾ ਵੀਡਿਓ ਤੋਂ ਲਗਾਇਆ ਜਾ ਸਕਦਾ ਹੈ । ਵੀਡਿਓ ਵਿੱਚ ਦਿਖਾਈ ਦੇ ਰਿਹਾ ਹੈ ਕਿ ,ਇੱਕ ਸ਼ਖਸ ਨੇ ਸਪਨਾ ਚੌਧਰੀ ਨੂੰ ਸ਼ਰੇਆਮ ਪਿਆਰ ਦਾ ਇਜ਼ਹਾਰ ਕਰ ਦਿੱਤਾ ਹੈ । ਜਵਾਬ ਨਾ ਦੇਣ ਤੇ ਇਸ ਸ਼ਖਸ ਨੇ ਨਸ ਕੱਟਣ ਦੀ ਧਮਕੀ ਦੇ ਦਿੱਤੀ ਹੈ ।

sapna_choudhary sapna_choudhary

ਇਹ ਵੀਡਿਓ ਟਿਕ ਟਾਕ ਐਪ ਤੇ ਬਣਾਇਆ ਗਿਆ ਹੈ। ਇਸ ਵੀਡਿਓ ਵਿੱਚ ਸਪਨਾ ਚੌਧਰੀ ਦੇ ਅੱਗੇ ਇੱਕ ਸ਼ਖਸ ਨਸ ਕੱਟਣ ਦੀ ਧਮਕੀ ਦੇ ਰਿਹਾ ਹੈ । ਲੜਕਾ ਵਾਰ ਵਾਰ ਆਈ ਲਵ ਯੂ ਕਹਿ ਰਿਹਾ ਹੈ । ਸਪਨਾ ਉਸ ਨੂੰ ਕਹਿੰਦੀ ਹੈ ਕਿ ਪਾਗਲ ਹੈ ਤੂੰ ਪਰ ਉਹ ਮੰਨਦਾ ਨਹੀਂ । ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਪਨਾ ਅਜਿਹੀ ਸ਼ਖਸੀਅਤ ਹੈ ਜਿਹੜੀ ਹਰ ਰੋਜ਼ ਕੋਈ ਨਾ ਕੋਈ ਧਮਾਕਾ ਕਰਦੀ ਹੈ । ਉਸ ਦੇ ਪ੍ਰਸ਼ੰਸਕ ਉਸ ਦੀ ਵੀਡਿਓ ਤੇ ਤਸਵੀਰ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ ।

https://www.instagram.com/p/BvG3a5MAPZs/?utm_source=ig_embed&utm_campaign=embed_loading_state_camera

ਇਸ ਤਰ੍ਹਾਂ ਦਾ ਕੋਈ ਹੀ ਦਿਨ ਹੁੰਦਾ ਹੋਵੇਗਾ ਜਦੋਂ ਉਸ ਦਾ ਕੋਈ ਵੀਡਿਓ ਵਾਇਰਲ ਨਾ ਹੁੰਦਾ ਹੋਵੇ । ਬਿੱਗ ਬਾਸ ਵਿੱਚ ਹਿੱਸਾ ਲੈਣ ਵਾਲੀ ਸਪਨਾ ਚੌਧਰੀ ਆਏ ਦਿਨ ਸਫਲਤਾ ਦੀਆਂ ਪੌੜੀਆਂ ਚੜ੍ਹ ਰਹੀ ਹੈ । ਗਾਣਿਆਂ ਤੇ ਡਾਂਸ ਤੋਂ ਇਲਾਵਾ ਉਹਨਾਂ ਨੇ ਅਦਾਕਾਰੀ ਵਿੱਚ ਵੀ ਆਪਣੀ ਕਿਸਮਤ ਅਜਮਾਉਣੀ ਸ਼ੁਰੂ ਕਰ ਦਿੱਤੀ ਹੈ ।

Related Post