ਸਾਰਾ ਅਲੀ ਖ਼ਾਨ ਨੇ ਕੀਤੀ ਅਜਿਹੀ ਹਰਕਤ, ਵੀਡਿਓ ਪਹੁੰਚੀ ਪੁਲਿਸ ਕੋਲ, ਹੋ ਸਕਦੀ ਹੈ ਵੱਡੀ ਕਾਰਵਾਈ 

By  Rupinder Kaler April 11th 2019 04:44 PM

ਸਾਰਾ ਅਲੀ ਖ਼ਾਨ ਦੋ ਫ਼ਿਲਮਾਂ ਤੋਂ ਬਾਅਦ ਹੀ ਸੁਪਰਹਿੱਟ ਅਦਾਕਾਰਾ ਬਣ ਗਈ ਹੈ । ਏਨੀਂ ਦਿਨੀਂ ਉਹ ਆਪਣੀ ਨਵੀਂ ਫ਼ਿਲਮ ਲਵ ਆਜ ਕਲ-2 ਨੂੰ ਲੈ ਕੇ ਸੁਰਖੀਆਂ ਵਿੱਚ ਹੈ । ਇਸ ਫ਼ਿਲਮ ਵਿੱਚ ਸਾਰਾ ਅਲੀ ਖ਼ਾਨ ਆਪਣੇ ਕੋ -ਸਟਾਰ ਕਾਰਤਿਕ ਆਰੀਅਨ ਨਾਲ ਰੋਮਾਂਸ ਕਰਦੀ ਹੋਈ ਨਜ਼ਰ ਆਵੇਗੀ । ਇਸ ਫ਼ਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ । ਪਰ ਇਸ ਸਭ ਦੇ ਚੱਲਦੇ ਸਾਰਾ ਅਲੀ ਖ਼ਾਨ ਨੇ ਅਜਿਹਾ ਕਾਰਾ ਕੀਤਾ ਹੈ ਕਿ ਉਸ ਦੀ ਸ਼ਿਕਾਇਤ ਪੁਲਿਸ ਕੋਲ ਪਹੁੰਚ ਗਈ ਹੈ ।

Five Star Kids made their Debut in Bollywood 2018 Five Star Kids made their Debut in Bollywood 2018

ਸਾਰਾ ਅਲੀ ਖ਼ਾਨ ਆਪਣੀ ਇਸ ਹਰਕਤ ਕਰਕੇ ਸੋਸ਼ਲ ਮੀਡੀਆ ਤੇ ਵੀ ਟਰੋਲ ਹੋ ਰਹੀ ਹੈ । ਵੀਡਿਓ ਵਾਲਾ ਇਹ ਮਾਮਲਾ ਭਾਵੇਂ ਪੁਰਾਣਾ ਹੈ ਪਰ ਇਸ ਕਰਕੇ ਸਾਰਾ ਬੁਰੀ ਤਰ੍ਹਾਂ ਫਸ ਗਈ ਹੈ । ਖ਼ਬਰਾਂ ਦੀ ਮੰਨੀਏ ਤਾਂ ਸਾਰਾ ਅਲੀ ਖ਼ਾਨ ਦੇ ਖਿਲਾਫ਼ ਲੀਗਲ ਨੋਟਿਸ ਵੀ ਜਾਰੀ ਹੋ ਗਿਆ ਹੈ । ਪਰ ਇਸ ਮਾਮਲੇ ਵਿੱਚ ਹਾਲੇ ਤੱਕ ਕੋਈ ਵੀ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ ।

Sara Ali Khan Looks Stunning In Punjabi Suit and celebrated Lohri festival ਸਾਰਾ ਅਲੀ ਖਾਨ

ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਸਾਰਾ ਅਲੀ ਖ਼ਾਨ ਕਾਰਤਿਕ ਦੇ ਨਾਲ ਮੋਟਰਸਾਈਕਲ ਤੇ ਬੈਠ ਕੇ ਦਿੱਲੀ ਦੀਆਂ ਸੜਕਾਂ ਦੀ ਸੈਰ ਕਰ ਰਹੀ ਸੀ । ਇਸ ਦੌਰਾਨ ਸਾਰਾ ਅਲੀ ਨੇ ਹੈਲਮੈੱਟ ਨਹੀਂ ਸੀ ਲਗਾਇਆ ਹੋਇਆ ।

https://twitter.com/joerave/status/1107365698265931777

ਇਸ ਤੋਂ ਬਾਅਦ ਕੁਝ ਲੋਕਾਂ ਨੇ ਸਾਰਾ ਤੇ ਕਾਰਤਿਕ ਦੀ ਵੀਡਿਓ ਬਣਾ ਕੇ ਸੋਸ਼ਲ ਮੀਡਿਆ ਤੇ ਵਾਇਰਲ ਕਰ ਦਿੱਤੀ ਸੀ । ਹੈਲਮੈੱਟ ਨਾ ਪਾਉਣ ਕਰਕੇ ਸਾਰਾ ਬੁਰੀ ਤਰ੍ਹਾਂ ਟਰੋਲ ਹੋ ਗਈ । ਖ਼ਬਰਾਂ ਦੀ ਮੰਨੀਏ ਤਾਂ ਸਾਰਾ ਨੂੰ ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਲੀਗਲ ਨੋਟਿਸ ਭੇਜਿਆ ਹੈ । ਦਿੱਲੀ ਪੁਲਿਸ ਸਾਰਾ ਦੇ ਖਿਲਾਫ਼ ਕਾਰਵਾਈ ਕਰ ਸਕਦੀ ਹੈ ।

Related Post