ਬਨਾਰਸ ਦੀਆਂ ਗਲੀਆਂ ਵਿੱਚ ਇਸ ਤਰ੍ਹਾਂ ਮਸਤੀ ਕਰਦੀ ਦਿਖੀ ਅਦਾਕਾਰਾ ਸਾਰਾ ਅਲੀ ਖ਼ਾਨ, ਲੱਖਾਂ ਲੋਕਾਂ ਨੇ ਦੇਖਿਆ ਵੀਡੀਓ

By  Rupinder Kaler March 16th 2020 11:53 AM -- Updated: March 16th 2020 11:55 AM

ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਏਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਲ ਦੀ ਸ਼ੂਟਿੰਗ ਵਿੱਚ ਬਿਜੀ ਹੈ । ਸਾਰਾ ਬਨਾਰਸ ਵਿੱਚ ਫ਼ਿਲਮ ‘ਅਤਰੰਗੀ ਰੇ’ ਦੀ ਸ਼ੂਟਿੰਗ ਕਰ ਰਹੀ ਹੈ । ਬੀਤੇ ਦਿਨ ਉਹਨਾਂ ਨੇ ਇੱਕ ਪੋਸਟ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ । ਇਸ ਸਭ ਦੇ ਚਲਦੇ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਬਨਾਰਸ ਦੀਆਂ ਗਲੀਆ ਵਿੱਚ ਘੁੰਮਦੀ ਹੋਈ ਨਜ਼ਰ ਆ ਰਹੀ ਹੈ ।

https://www.instagram.com/p/B9wgYRmpPH7/

ਸਾਰਾ ਨੇ ਇਸ ਵੀਡੀਓ ਵਿੱਚ ਸੂਟ ਪਾਇਆ ਹੋਇਆ ਹੈ, ਮੱਥੇ ਤੇ ਤਿਲਕ ਲਗਾਇਆ ਹੈ ਤੇ ਗਲ ਵਿੱਚ ਮਾਲਾ ਪਹਿਨੀ ਹੋਈ ਹੈ । ਵੀਡੀਓ ਵਿੱਚ ਸਾਰਾ ਕਹਿ ਰਹੀ ਹੈ ਕਿ ਉਹ ਬਨਾਰਸ ਦੀ ਵਿਸ਼ਵਨਾਥ ਗਲੀ ਵਿੱਚ ਹੈ, ਇਸ ਦੇ ਨਾਲ ਹੀ ਉਹ ਕੁਝ ਚੀਜਾਂ ਦਾ ਬਿਓਰਾ ਵੀ ਦਿੰਦੀ ਹੈ । ਇਸ ਤੋਂ ਬਾਅਦ ਸਾਰਾ ਦੁਕਾਨ ਵਿੱਚੋਂ ਰੰਗ ਬਰੰਗੀਆਂ ਚੂੜੀਆਂ ਖਰੀਦਦੀ ਹੈ ।

ਇਸ ਵੀਡੀਓ ਦੀ ਖ਼ਾਸ ਗੱਲ ਇਹ ਹੈ ਕਿ ਬਨਾਰਸ ਵਿੱਚ ਘੁੰਮਦੇ ਹੋਏ ਸਾਰਾ ਨੂੰ ਕੋਈ ਪਹਿਚਾਣਦਾ ਨਹੀਂ । ਸਾਰਾ ਦੀ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਇਸ ਨੂੰ ਪਸੰਦ ਵੀ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਸਾਰਾ ਆਪਣੀ ਮਾਂ ਦੇ ਨਾਲ ਗੰਗਾ ਆਰਤੀ ਵਿੱਚ ਵੀ ਸ਼ਾਮਿਲ ਹੋਈ ਸੀ । ਸਾਰਾ ਤੇ ਅੰਮ੍ਰਿਤਾ ਸਿੰਘ ਨੇ ਮਾਂ ਗੰਗਾ ਦੀ ਵੈਦਿਕ ਰੀਤੀ ਰਿਵਾਜ਼ਾ ਦੇ ਨਾਲ ਪੂਜਾ ਕੀਤੀ ਸੀ ।

ਆਰਤੀ ਦੇ ਦੌਰਾਨ ਹੀ ਸਾਰਾ ਤੇ ਅੰਮ੍ਰਿਤਾ ਨੇ ਸੈਲਫੀ ਵੀ ਲਈ ਸੀ । ਮੰਦਰ ਦੇ ਅੰਦਰ ਲੋਕਾਂ ਤੋਂ ਬਚਣ ਲਈ ਅੰਮ੍ਰਿਤਾ ਤੇ ਸਾਰਾ ਨੇ ਮਾਸਕ ਵੀ ਪਾਇਆ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਆਨੰਦ ਐੱਲ ਰਾਏ ਦੇ ਨਿਰਦੇਸ਼ਨ ਵਿੱਚ ਬਣ ਰਹੀ ਫ਼ਿਲਮ ‘ਅਤਰੰਗੀ ਰੇ’ ਦੀ ਸ਼ੂਟਿੰਗ ਚਾਰ ਮਾਰਚ ਨੂੰ ਕਾਸ਼ੀ ਸਟੇਸ਼ਨ ਤੇ ਸ਼ੁਰੂ ਹੋਈ ਸੀ । ਤਿੰਨ ਦਿਨ ਦੀ ਸ਼ੂਟਿੰਗ ਤੋਂ ਬਾਅਦ ਇਸ ਦਾ ਸੈੱਟ ਚੰਦਾਲੀ ਵਿੱਚ ਬਣਾਇਆ ਗਿਆ ਸੀ ।

Related Post