ਸੈਲਫੀ ਲੈਣ ਸਮੇਂ ਪ੍ਰਸ਼ੰਸਕ ਨੇ ਸਾਰਾ ਅਲੀ ਖ਼ਾਨ ਨਾਲ ਕੀਤੀ ਅਜਿਹੀ ਹਰਕਤ, ਗੁੱਸੇ ਨਾਲ ਸਾਰਾ ਦਾ ਚੜਿਆ ਪਾਰਾ

By  Rupinder Kaler November 28th 2019 12:48 PM

ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਆਪਣੇ ਪ੍ਰਸ਼ੰਸਕਾਂ ਤੇ ਮੀਡੀਆ ਨਾਲ ਹਮੇਸ਼ਾਂ ਵਧੀਆ ਤਰੀਕੇ ਨਾਲ ਪੇਸ਼ ਆਉਂਦੀ ਹੈ । ਸਾਰਾ ਆਪਣੇ ਪ੍ਰਸ਼ੰਸਕਾਂ ਨੂੰ ਹਮੇਸ਼ਾ ਮੁਸਕਰਾ ਕੇ ਮਿਲਦੀ ਹੈ । ਪਰ ਹਾਲ ਹੀ ਵਿੱਚ ਕੁਝ ਅਜਿਹਾ ਵਾਪਰਿਆ ਹੈ ਕਿ ਉਹਨਾਂ ਦੇ ਚਿਹਰੇ ਤੇ ਗੁੱਸਾ ਦੇਖਿਆ ਗਿਆ ਹੈ । ਇਹ ਸਾਰੀ ਘਟਨਾ ਉਦੋਂ ਵਾਪਰੀ ਜਦੋਂ ਸੈਲਫੀ ਲੈਣ ਸਮੇਂ ਇੱਕ ਪ੍ਰਸ਼ੰਸਕ ਉਹਨਾਂ ਦੇ ਬਹੁਤ ਹੀ ਕਰੀਬ ਚਲਾ ਗਿਆ ।

https://www.instagram.com/p/B5NR9gmFPT5/

ਇਹ ਪ੍ਰਸ਼ੰਸਕ ਉਹਨਾਂ ਦੇ ਨਾਲ ਸੈਲਫੀ ਲੈ ਰਿਹਾ ਸੀ, ਇਸੇ ਦੌਰਾਨ ਕੁਝ ਅਜਿਹਾ ਹੋਇਆ ਕਿ ਸਾਰਾ ਅਚਾਨਕ ਦੂਰ ਖੜੀ ਹੋ ਕੇ ਪ੍ਰਸ਼ੰਸਕ ਵੱਲ ਗੁੱਸੇ ਨਾਲ ਦੇਖਣ ਲੱਗੀ । ਸਾਰਾ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ।

https://www.instagram.com/p/B5Ws2UPHt6y/?utm_source=ig_embed

ਤੁਹਾਨੂੰ ਦੱਸ ਦਿੰਦੇ ਹਾਂ ਕਿ ਸਾਰਾ ਹਾਲ ਹੀ ਵਿੱਚ ਨਿਊਯਾਰਕ ਤੋਂ ਛੁੱਟੀਆਂ ਕੱਟ ਕੇ ਵਾਪਿਸ ਆਈ ਹੈ । ਜਦੋਂ ਉਹ ਮੁੰਬਈ ਏਅਰਪੋਰਟ ਤੇ ਪਹੁੰਚੀ ਤਾਂ ਉਹਨਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਦੀ ਭੀੜ ਇੱਕਠੀ ਹੋ ਗਈ ।

https://www.instagram.com/p/B5CW-mxJFlg/

Related Post