ਤਸਵੀਰ ‘ਚ ਨਜ਼ਰ ਆ ਰਹੀ ਇਹ ਬੱਚੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਮਾਡਲ ਅਤੇ ਅਦਾਕਾਰਾ, ਅੱਜ ਕੱਲ੍ਹ ਕਈ ਗੀਤਾਂ ‘ਚ ਆ ਰਹੀ ਹੈ ਨਜ਼ਰ

By  Shaminder August 14th 2020 03:12 PM

ਸਾਰਾ ਗੁਰਪਾਲ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸਾਂਝੇ ਕਰਦੇ ਰਹਿੰਦੇ ਨੇ । ਹੁਣ ਉਨ੍ਹਾਂ ਨੇ ਆਪਣੇ ਬਚਪਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੂੰ ਪਹਿਚਾਣ ਪਾਉਣਾ ਵੀ ਮੁਸ਼ਕਿਲ ਹੈ ।ਇਸ ਤਸਵੀਰ ਨੂੰ ਸ਼ੇਅਰ ਕਰਨ ਤੋਂ ਬਾਅਦ ਅਦਾਕਾਰਾ ਦੀ ਇਸ ਤਸਵੀਰ ‘ਤੇ ਉਨ੍ਹਾਂ ਦੇ ਫੈਨਸ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਨੇ ਅਤੇ ਇਸ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ ।

https://www.instagram.com/p/CDwAoyejpGZ/

ਸਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇੱਕ ਤੋਂ ਇੱਕ ਬਾਅਦ ਗੀਤਾਂ ‘ਚ ਉਹ ਨਜ਼ਰ ਆ ਰਹੇ ਨੇ । ਇਸ ਦੇ ਨਾਲ ਹੀ ਕਈ ਫ਼ਿਲਮਾਂ ‘ਚ ਵੀ ਉਹ ਕੰਮ ਕਰ ਰਹੇ ਹਨ । ਫ਼ਿਲਹਾਲ ਉਹ ਪੀਟੀਸੀ ਪੰਜਾਬੀ ਦੇ ਸ਼ੋਅ ‘ਹੁਨਰ ਪੰਜਾਬ ਦਾ’ ਵਿੱਚ ਜਸਵਿੰਦਰ ਭੱਲਾ ਦੇ ਨਾਲ ਬਤੌਰ ਜੱਜ ਨਜ਼ਰ ਆਉਣ ਵਾਲੇ ਹਨ ।

https://www.instagram.com/p/CD00Mncjy9X/

ਇਸ ਦੇ ਨਾਲ ਹੀ ਹੋਰ ਵੀ ਕਈ ਟੀਵੀ ਸੀਰੀਅਲਾਂ ‘ਚ ਉਹ ਨਜ਼ਰ ਆ ਰਹੇ ਨੇ । ਪੀਟੀਸੀ ਪੰਜਾਬੀ ਦੇ ਸ਼ੋਅ ਹੁਨਰ ਪੰਜਾਬ ਦਾ ਵਿੱਚ ਪੰਜਾਬ ਭਰ ਦੇ ਹੁਨਰ ਨੂੰ ਪਰਖਿਆ ਜਾਵੇਗਾ ।

https://www.instagram.com/p/CDs1PRkjzDt/

Related Post