ਸਾਰਾ ਗੁਰਪਾਲ ਨੂੰ ਇਸ ਗਾਇਕ ਦੇ ਗੀਤ ਨੇ ਬੇਹੱਦ ਪਸੰਦ ,ਵੇਖੋ ਵੀਡਿਓ 'ਚ ਕਿਸ ਦੇ ਗੀਤ ਡਾਂਸ ਕਰ ਰਹੀ ਹੈ ਸਾਰਾ 

By  Shaminder December 15th 2018 10:34 AM

ਸਾਰਾ ਗੁਰਪਾਲ ਨੇ ਰਾਜਵੀਰ ਜਵੰਦਾ ਦੇ ਡਾਂਸ   ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ  ਸਾਰਾ ਗੁਰਪਾਲ ਰਾਜਵੀਰ ਜਵੰਦਾ ਦੇ ਗੀਤ 'ਤੇ ਪਰਫਾਰਮ ਕਰ ਰਹੀ ਹੈ । ਇਸ ਵੀਡਿਓ 'ਚ ਸਾਰਾ ਨੇ ਕਾਲੇ ਰੰਗ ਦਾ ਗਾਉਨ ਪਾਇਆ ਹੋਇਆ ਹੈ ਅਤੇ ਉਹ ਇਸ ਗੀਤ 'ਤੇ ਡਾਂਸ ਦੇ ਸਟੈੱਪ ਕਰ ਰਹੀ ਹੈ । ਇਸ ਲੁਕ 'ਚ ਸਾਰਾ ਬੇਹੱਦ ਖੁਬਸੂਰਤ ਲੱਗ ਰਹੀ ਹੈ ।

ਹੋਰ ਵੇਖੋ  : ਸਾਰਾ ਗੁਰਪਾਲ ਦੀਆਂ ਇਹ ਅਦਾਵਾਂ ਨਹੀਂ ਵੇਖੀਆਂ ਹੋਣਗੀਆਂ ਤੁਸੀਂ,ਵੇਖੋ ਵੀਡਿਓ

https://www.instagram.com/p/BrWtoguFzyg/

ਸਾਰਾ ਦਾ ਇਹ ਵੀਡਿਓ ਕਿਸੇ ਸ਼ੂਟ ਦੇ ਸਮੇਂ ਦਾ ਲੱਗ ਰਿਹਾ ਹੈ । ਲੱਗਦਾ ਹੈ ਕਿ ਰਾਜਵੀਰ ਜਵੰਦਾ ਦਾ ਇ  ਗੀਤ ਸਾਰਾ ਨੂੰ ਬੇਹੱਦ ਪਸੰਦ ਹੈ । ਸਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਵੀਡਿਓ ਨੂੰ ਸਾਂਝਾ ਕੀਤਾ ਹੈ । ਸਾਰਾ ਬਹੁਮੁਖੀ ਪ੍ਰਤਿਭਾ ਦੀ ਧਨੀ ਹੈ । ਉਹ ਇੱਕ ਕਾਮਯਾਬ ਮਾਡਲ ਹੋਣ ਦੇ ਨਾਲ –ਨਾਲ ਇੱਕ ਗਾਇਕਾ ਦੇ ਤੌਰ 'ਤੇ ਵੀ ਉੱਭਰ ਰਹੀ ਹੈ ।

sara gurpal sara gurpal

ਹੁਣ ਤੱਕ ਸਾਰਾ ਦੇ ਕਈ ਗੀਤ ਆ ਚੁੱਕੇ ਨੇ ਅਤੇ ਉਹ ਅਕਸਰ ਆਪਣੇ ਗੀਤਾਂ ਦੇ ਵੀਡਿਓ ਸਾਂਝੇ ਕਰਦੀ ਰਹਿੰਦੀ ਹੈ । ਹਰਿਆਣਾ ਦੇ ਰਤੀਆ ਦੀ ਰਹਿਣ ਵਾਲੀ ਸਾਰਾ ਨੇ ਮਾਡਲਲਿੰਗ ਤੋਂ ਹੀ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਉਨ੍ਹਾਂ ਨੇ ਆਪਣੀ ਪੜ੍ਹਾਈ ਚੰਡੀਗੜ 'ਚ ਹੀ ਪੂਰੀ ਕੀਤੀ । ਅੱਜ ਸਾਰਾ ਗੁਰਪਾਲ ਇੱਕ ਕਾਮਯਾਬ ਮਾਡਲ ਦੇ ਨਾਲ ਨਾਲ ਇੱਕ ਗਾਇਕਾ ਦੇ ਤੌਰ 'ਤੇ ਵੀ ਜਾਣੀ ਜਾਂਦੀ ਹੈ ।

sara gurpal sara gurpal

Related Post