ਸਾਰਾ ਗੁਰਪਾਲ ਨੇ ਪ੍ਰਤੀਕ ਸਹਿਜਪਾਲ ਦੇ ਨਾਲ ਰੋਮਾਂਟਿਕ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕ ਲਗਾਉਣ ਲੱਗੇ ਇਸ ਤਰ੍ਹਾਂ ਦੇ ਕਿਆਸ

By  Shaminder May 4th 2022 11:41 AM

ਸਾਰਾ ਗੁਰਪਾਲ (Sara Gurpal) ਨੇ ਪ੍ਰਤੀਕ ਸਹਿਜਪਾਲ (Partik Sehajpal) ਦੇ ਨਾਲ ਆਪਣੀਆਂ ਤਸਵੀਰਾਂ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਦੋਵਾਂ ਦਾ ਰੋਮਾਂਟਿਕ ਅੰਦਾਜ਼ ਨਜ਼ਰ ਆ ਰਿਹਾ ਹੈ । ਸਾਰਾ ਗੁਰਪਾਲ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਬਹੁਤ ਜਲਦ’ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ । ਸਾਰਾ ਗੁਰਪਾਲ ਨੇ ਜਿਉਂ ਹੀ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਕਮੈਂਟਸ ਦਾ ਹੜ੍ਹ ਜਿਹਾ ਸੋਸ਼ਲ ਮੀਡੀਆ ‘ਤੇ ਆ ਗਿਆ ।

Sara Gurpal ,, image From instagram

ਹੋਰ ਪੜ੍ਹੋ : ਸਾਰਾ ਗੁਰਪਾਲ ਫ਼ਿਲਮ ‘ਸੁਬਾਲੀ’ ‘ਚ ਆਏਗੀ ਨਜ਼ਰ, ਅਦਾਕਾਰਾ ਨੇ ਫ਼ਿਲਮ ਦੀ ਝਲਕ ਕੀਤੀ ਸਾਂਝੀ

ਇਸ ਦੇ ਨਾਲ ਹੀ ਪ੍ਰਸ਼ੰਸਕ ਵੀ ਤਰ੍ਹਾਂ ਤਰ੍ਹਾਂ ਦੇ ਕਿਆਸ ਲਗਾਉਣ ਲੱਗ ਪਏ ਹਨ।ਕਿਉਂਕਿ ਸਾਰਾ ਗੁਰਪਾਲ ਸੂਨ ਦੇ ਨਾਲ ਇੱਕ ਰਿੰਗ ਦਾ ਇਮੋਜੀ ਵੀ ਪੋਸਟ ਕੀਤਾ ਹੈ । ਜਿਸ ਤੋਂ ਸਾਰਾ ਦੀ ਮੰਗਣੀ ਦੇ ਕਿਆਸ ਲਗਾਏ ਜਾ ਰਹੇ ਹਨ । ਪਰ ਹੋ ਸਕਦਾ ਹੈ ਕਿ ਸਾਰਾ ਗੁਰਪਾਲ ਦੀਆਂ ਇਹ ਤਸਵੀਰਾਂ ਉਸ ਦੇ ਕਿਸੇ ਪ੍ਰੋਜੈਕਟ ਦਾ ਹਿੱਸਾ ਹੋਣ ।

Sara Gurpal , image From instagram

ਜਦੋਂਕਿ ਇਸ ਵੀਡੀਓ ਨੂੰ ਦੋਵਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਸਾਰਾ ਗੁਰਪਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਪੰਜਾਬੀ ਗੀਤਾਂ ‘ਚ ਕੰਮ ਕੀਤਾ ਹੈ । ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸਾਰਾ ਗੁਰਪਾਲ ਹੁਣ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੀ ਹੈ ।

Sara Gurpal ,,, image From instagram

‘ਜ਼ਿੱਦੀ ਜੱਟ’ ‘ਚ ਉਹ ਗਾਇਕ ਸਿੰਗਾ ਦੇ ਨਾਲ ਨਜ਼ਰ ਆਏਗੀ । ਇਸ ਤੋਂ ਇਲਾਵਾ ਉਹ ਹੋਰ ਵੀ ਕਈ ਫ਼ਿਲਮਾਂ ‘ਚ ਦਿਖਾਈ ਦੇਵੇਗੀ । ਸਾਰਾ ਗੁਰਪਾਲ ਦਾ ਸਬੰਧ ਹਰਿਆਣਾ ਦੇ ਨਾਲ ਹੈ । ਉਸ ਦਾ ਅਸਲ ਨਾਮ ਰਚਨਾ ਹੈ ।

 

View this post on Instagram

 

A post shared by Sara Gurpal (@saragurpals)

 

Related Post