ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ 'ਤੇ ਬਣ ਰਹੀ ਫ਼ਿਲਮ ,ਜਨਮ ਦਿਨ 'ਤੇ ਹੋਵੇਗੀ ਰਿਲੀਜ਼   

By  Shaminder April 5th 2019 12:40 PM

ਸਭ ਤੋਂ ਛੋਟੀ ਉਮਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ 'ਤੇ ਬਣ ਰਹੀ ਫ਼ਿਲਮ ਸਰਾਭਾ ਦੀ ਸ਼ੂਟਿੰਗ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ । ਇਸ ਫ਼ਿਲਮ ਨੂੰ ਲੈ ਕੇ ਫ਼ਿਲਮ ਦੇ ਕਾਲਾਕਾਰ ਕਾਫੀ ਉਤਸ਼ਾਹਿਤ ਨੇ ।ਉਥੇ ਹੀ ਫ਼ਿਲਮ ਦੀ ਸ਼ੂਟਿੰਗ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ । ਇਹ ਫ਼ਿਲਮ ਇਸੇ ਸਾਲ ਰਿਲੀਜ਼ ਹੋਣ ਜਾ ਰਹੀ ਹੈ । ਪਿਛਲੇ ਦਿਨੀਂ ਇਸ ਫ਼ਿਲਮ 'ਚ ਅਹਿਮ ਕਿਰਦਾਰ ਨਿਭਾ ਰਹੇ ਜੋਬਨਪ੍ਰੀਤ ਸਿੰਘ ਨੇ ਵੀ ਇਸ ਫ਼ਿਲਮ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।

ਹੋਰ ਵੇਖੋ  :ਸਾਰਾਗੜੀ ਦੇ ਸਿੰਘਾਂ ਤੋਂ ਬਾਅਦ ਹੁਣ ਕਰਤਾਰ ਸਿੰਘ ਸਰਾਭਾ ‘ਤੇ ਬਣ ਰਹੀ ਹੈ ਫ਼ਿਲਮ

srabha srabha

ਗਦਰ ਮੂਵਮੈਂਟ ‘ਤੇ ਅਧਾਰਿਤ ਇਸ ਫ਼ਿਲਮ ਨੂੰ ਕੌਮਾਂਤਰੀ ਪੱਧਰ ਤੇ ਬਲੈਕ ਪ੍ਰਿੰਸ ਵਰਗੀ ਫ਼ਿਲਮ ਬਣਾ ਕੇ ਨਾਮਣਾ ਖੱਟਣ ਵਾਲੇ ਕਵੀਰਾਜ ਡਾਇਰੈਕਟ ਕਰ ਰਹੇ ਨੇ ।

srabha srabha

ਜਿਸ ‘ਚ ਜੋਬਨਪ੍ਰੀਤ ਸਿੰਘ,ਜਪਜੀਤ ਸਿੰਘ ਅਤੇ ਮੁਕੁਲ ਦੇਵ ਨਜ਼ਰ ਆਉਣਗੇ ।ਇਹ ਫ਼ਿਲਮ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਯਾਨੀ ਕਿ ਚੌਵੀ ਮਈ 2019 ਨੂੰ ਰਿਲੀਜ਼ ਹੋਵੇਗੀ।ਜਸਬੀਰ ਜੱਸੀ ਵੀ ਇਸ ਫ਼ਿਲਮ ‘ਚ ਨਜ਼ਰ ਆਉਣਗੇ।

 

Related Post