ਮਾਂ ਬੋਲੀ ਦਾ ਸਤਿਕਾਰ ਕਰਨ ਦਾ ਸੁਨੇਹਾ ਦਿੰਦਾ ਹੈ ਸਰਬਜੀਤ ਚੀਮਾ ਦਾ ਨਵਾਂ ਗੀਤ 'ਮਾਂ ਬੋਲੀ' ,ਵੇਖੋ ਵੀਡਿਓ 

By  Shaminder December 26th 2018 01:28 PM

ਸਰਬਜੀਤ ਚੀਮਾ ਦਾ ਨਵਾਂ ਗੀਤ 'ਮਾਂ ਬੋਲੀ' ਰਿਲੀਜ਼ ਹੋ ਚੁੱਕਿਆ ਹੈ । ਸਰਬਜੀਤ ਚੀਮਾ ਨੇ ਆਪਣੇ ਇਸ ਗੀਤ 'ਚ ਮਾਂ ਬੋਲੀ ਦੀ ਉਸਤਤ ਕੀਤੀ ਹੈ । ਉਹ ਬੋਲੀ ਜੋ ਸਾਡੀ ਮਾਂ ਬੋਲੀ ਹੈ ਅਤੇ ਇਸ ਦੀ ਗੁੜ੍ਹਤੀ ਸਾਨੂੰ ਮਾਂ ਦੀ ਬੁੱਕਲ ਚੋਂ ਹੀ ਜਨਮ ਦੇ ਨਾਲ ਹੀ ਮਿਲ ਜਾਂਦੀ ਹੈ । ਪਰ ਸਮਾਂ ਬਦਲਣ ਦੇ ਨਾਲ ਨਾਲ ਅਤੇ ਅੰਗਰੇਜ਼ੀ ਦਾ ਬੋਲਬਾਲਾ ਹੋਣ ਕਾਰਨ  ਅਸੀਂ ਮਾਂ ਬੋਲੀ ਤੋਂ ਬੇਮੁਖ ਹੁੰਦੇ ਜਾ ਰਹੇ ਹਾਂ ਅਜਿਹੇ 'ਚ ਸਰਬਜੀਤ ਚੀਮਾ ਨੇ ਨੌਜਵਾਨਾਂ ਨੂੰ ਆਪਣੀ ਮਾਂ ਬੋਲੀ ਨਾਲ ਜੁੜਨ ਦਾ ਸੁਨੇਹਾ ਦਿੱਤਾ ਹੈ ।

ਹੋਰ ਵੇਖੋ : ਅਦਾਕਾਰ ਕਰਮਜੀਤ ਅਨਮੋਲ ਦਾ ਇੱਕ ਰੂਪ ਇਹ ਵੀ, ਦੇਖੋ ਵੀਡਿਓ

https://www.youtube.com/watch?v=MOlfxApi9U4&feature=youtu.be

ਸਰਬਜੀਤ ਚੀਮਾ ਨੇ ਆਪਣੀ ਮਾਂ ਬੋਲੀ ਦੇ ਸ਼ਿੰਗਾਰ ਦੀ ਗੱਲ ਕਰਦਿਆਂ ਇਸ ਖੁਬਸੂਰਤ ਬੋਲੀ ਨੂੰ ਟਿੱਪੀਆਂ ,ਕੰਨਿਆਂ ਅਤੇ ਬਿੰਦੀਆਂ ਨਾਲ ਸ਼ਿੰਗਾਰੀ ਹੋਈ ਹੈ । ਇਹ ਮਾਂ ਬੋਲੀ ਉਨ੍ਹਾਂ ਨੂੰ ਜਾਨ ਤੋਂ ਵੀ ਵੱਧ ਪਿਆਰੀ ਹੈ ।

sarbjit cheema new song maa boli sarbjit cheema new song maa boli

ਗੀਤ ਨੂੰ ਜਿੱਥੇ ਆਪਣੀ ਖੁਬਸੂਰਤ ਅਤੇ ਬੁਲੰਦ ਅਵਾਜ਼ ਨਾਲ ਸਰਬਜੀਤ ਚੀਮਾ ਨੇ ਸ਼ਿੰਗਾਰਿਆਂ ਹੈ ਉੱਥੇ ਹੀ ਉਨ੍ਹਾਂ ਦੀ ਕਲਮ ਤੋਂ ਹੀ ਇਸ ਪਿਆਰੇ ਜਿਹੇ ਗੀਤ ਦੀ ਰਚਨਾ ਹੋਈ ਹੈ। ਗੀਤ ਨੂੰ ਸੰਗੀਤ ਦਿੱਤਾ ਹੈ ਭਿੰਦਾ ਔਜਲਾ ਨੇ ।

sarbjit cheema new song maa boli sarbjit cheema new song maa boli

ਇਸ ਗੀਤ 'ਚ ਉਨ੍ਹਾਂ ਨੇ ਬੱਚਿਆਂ ਨੂੰ ਇਹ ਵੀ ਸੁਨੇਹਾ ਦਿੱਤਾ ਹੈ ਕਿ ਬੱਚੇ ਆਪਣੀ ਮਾਂ ਬੋਲੀ ਨਾਲ ਜੁੜਨ ਅਤੇ ਆਪਣੀ ਬੋਲੀ ਨੂੰ ਦੁਨੀਆ ਦੇ ਹਰ ਕੋਨੇ 'ਚ ਪਹੁੰਚਾਉਣ । ਕਿਉਂਕਿ ਗੁਰੂਆਂ ,ਪੀਰਾਂ ਪੈਗੰਬਰਾਂ ਨੇ ਵੀ ਇਸ ਧਰਤੀ  'ਤੇ ਇਸੇ ਬੋਲੀ 'ਚ ਆਪਣੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ ਹੈ । ਸਰਬਜੀਤ ਚੀਮਾ ਨੇ ਮਾਂ ਬੋਲੀ ਪੰਜਾਬੀ ਨੂੰ ਦੁਨੀਆ ਦੇ ਹਰ ਕੋਨੇ 'ਚ ਪਹੁੰਚਾਉਣ ਦੀ ਅਪੀਲ ਇਸ ਗੀਤ ਦੇ ਜ਼ਰੀਏ ਕੀਤੀ ਹੈ ਅਤੇ ਬਹੁਤ ਹੀ ਖੁਬਸੂਰਤ ਪੇਸ਼ਕਾਰੀ ਰਾਹੀਂ ਮਾਂ ਬੋਲੀ ਦਾ ਸਤਿਕਾਰ ਕਰਨ ਦਾ ਸੰਦੇਸ਼ ਦਿੱਤਾ ਹੈ ।

 

 

Related Post