'ਮੁਕਲਾਵਾ 'ਚ ਐਮੀ ਵਿਰਕ ਦੇ ਵੱਡੇ ਭਰਾ ਬਣੇ ਸਰਬਜੀਤ ਚੀਮਾ, ਭੰਗੜੇ 'ਚ ਵੀ ਖੱਟ ਚੁੱਕੇ ਹਨ ਚੰਗਾ ਨਾਮਣਾ
'ਮੁਕਲਾਵਾ 'ਚ ਐਮੀ ਵਿਰਕ ਦੇ ਵੱਡੇ ਭਰਾ ਬਣੇ ਸਰਬਜੀਤ ਚੀਮਾ, ਭੰਗੜੇ 'ਚ ਵੀ ਖੱਟ ਚੁੱਕੇ ਹਨ ਚੰਗਾ ਨਾਮਣਾ : ਸਰਬਜੀਤ ਚੀਮਾ ਦਮਦਾਰ ਅਵਾਜ਼ ਅਤੇ ਸਾਫ਼ ਸੁਥਰੀ ਗਾਇਕੀ ਦੇ ਮਾਲਕ ਹਨ। ਸਰਬਜੀਤ ਚੀਮਾ ਨੇ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ 'ਚ ਵੱਖਰੇ ਵੱਖਰੇ ਕਿਰਦਾਰ ਨਿਭਾ ਕੇ ਪੰਜਾਬੀਆਂ ਦਾ ਦਿਲ ਜਿੱਤਿਆ ਹੈ। ਸਰਬਜੀਤ ਚੀਮਾ ਨੇ ਆਪਣੀ ਫ਼ਿਲਮੀ ਸਫ਼ਰ ਦੀ ਸ਼ੁਰੂਆਤ 2004 'ਚ ਫ਼ਿਲਮ 'ਪਿੰਡ ਦੀ ਕੁੜੀ' ਨਾਲ ਕੀਤੀ ਸੀ।
View this post on Instagram
ਇਸ ਫ਼ਿਲਮ ਤੋਂ ਬਾਅਦ ਸਰਬਜੀਤ ਚੀਮਾ ਨੇ ਬਹੁਤ ਸਾਰੀਆਂ ਫ਼ਿਲਮਾਂ 'ਚ ਨਾਇਕ ਦੀ ਭੂਮਿਕਾ ਨਿਭਾਈ ਜਿੰਨ੍ਹਾਂ 'ਚ ਪੰਜਾਬ ਬੋਲਦਾ, ਆਪਣੀ ਬੋਲੀ ਆਪਣਾ ਦੇਸ਼ ਵਰਗੀਆਂ ਫ਼ਿਲਮਾਂ ਸ਼ਾਮਿਲ ਹਨ। ਪਿਛਲੇ ਸਾਲ ਬਹੁਚਰਚਿਤ ਫ਼ਿਲਮ 'ਅਸ਼ਕੇ' 'ਚ ਵੀ ਸਰਬਜੀਤ ਚੀਮਾ ਨੇ ਅਮਰਿੰਦਰ ਗਿੱਲ ਨਾਲ ਅਹਿਮ ਰੋਲ ਨਿਭਾਇਆ ਸੀ ਜਿਸ ਦੀ ਖਾਸੀ ਤਾਰੀਫ਼ ਹੋਈ ਸੀ। ਹੁਣ ਸਰਬਜੀਤ ਚੀਮਾ 24 ਮਈ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ਮੁਕਲਾਵਾ 'ਚ ਵੀ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਹਨ।
View this post on Instagram
Up coming film “Muklawa” #muklawa
ਇਸ ਫ਼ਿਲਮ 'ਚ ਸਰਬਜੀਤ ਚੀਮਾ ਐਮੀ ਵਿਰਕ ਦੇ ਵੱਡੇ ਭਰਾ ਦਾ ਕਿਰਦਾਰ ਨਿਭਾ ਰਹੇ ਹਨ। ਫ਼ਿਲਮ 'ਚ ਅਦਾਕਾਰਾ ਦ੍ਰਿਸ਼ਟੀ ਗਰੇਵਾਲ ਉਹਨਾਂ ਦੀ ਪਤਨੀ ਬਣੀ ਹੈ। ਫ਼ਿਲਮ 'ਮੁਕਲਾਵਾ' 1980 ਦੇ ਦਹਾਕੇ ਦੀ ਕਹਾਣੀ ਹੈ, ਜਿਸ ਵਿੱਚ ਸਾਂਝੇ ਪਰਿਵਾਰਾਂ ਦੀ ਕਹਾਣੀ ਦੇ ਨਾਲ ਇੱਕ ਅਜਿਹੇ ਲੜਕੇ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ ਜਿਸ ਨੂੰ ਆਪਣੇ ਮੁਕਲਾਵੇ ਦੀ ਕਾਹਲ ਹੈ।
ਹੋਰ ਵੇਖੋ : ਗੈਰੀ ਸੰਧੂ ਬਹੁਤ ਜਲਦ ਲੈ ਕੇ ਆ ਰਹੇ ਨੇ ਇਹ ਦੇਸੀ ਦੋਗਾਣਾ, ਸਾਂਝੀਆਂ ਕੀਤੀਆਂ ਗੀਤ ਦੀਆਂ ਸੱਤਰਾਂ
View this post on Instagram
ਜਲੰਧਰ ਦੇ ਪਿੰਡ ਚੀਮਾ ਕਲਾਂ ਦੇ ਗੱਭਰੂ ਸਰਬਜੀਤ ਚੀਮਾ ਨੇ ਗਾਇਕੀ 'ਚ ਪੈਰ ਧਰਨ ਤੋਂ ਪਹਿਲਾਂ ਭੰਗੜੇ 'ਚ ਵੀ ਚੰਗਾ ਨਾਮ ਬਣਾਇਆ ਸੀ। ਉਹ ਜਲੰਧਰ ਦੇ ਲਾਇਲਪੁਰ ਕਾਲਜ ਵਿੱਚ ਲਗਾਤਾਰ ਪੰਜ ਸਾਲ ਭੰਗੜੇ ਦੀ ਟੀਮ ਦੇ ਮੈਂਬਰ ਰਹੇ ਹਨ। ਇਹਨਾਂ ਨੇ ਆਪਣੀ ਗਾਇਕੀ ਦੀ ਸ਼ੁਰੂਆਤ 1993 'ਚ ਐਲਬਮ ‘ਯਾਰ ਨੱਚਦੇ’ ਨਾਲ ਕੀਤੀ। ਪਰ ਇਸ ਐਲਬਮ ਨੂੰ ਲੋਕਾਂ ਨੇ ਕੁਝ ਖਾਸ ਪਸੰਦ ਨਹੀਂ ਕੀਤਾ। ਉਹਨਾਂ ਦੀ ਗਾਇਕੀ ਦੀ ਅਸਲ ਸ਼ੁਰੂਆਤ 1996 ‘ਚ ‘ਮੇਲਾ ਦੇਖਦੀਏ ਮੁਟਿਆਰੇ’ ਐਲਬਮ ਨਾਲ ਹੋਈ ਸੀ। ਜਿਸ ਦੇ ਸਾਰੇ ਹੀ ਗਾਣਿਆਂ ਨੇ ਸਰਬਜੀਤ ਚੀਮਾ ਨੂੰ ਦਰਸ਼ਕਾਂ 'ਚ ਮਕਬੂਲੀਅਤ ਦਵਾਈ। ਇਸ ਤੋਂ ਬਾਅਦ ਉਹਨਾਂ ਦੇ ਹਿੱਟ ਗੀਤਾਂ ਦੀ ਕਹਾਣੀ ਸ਼ੁਰੂ ਹੁੰਦੀ ਹੈ।