ਸਰਦਾਰ ਸੋਹੀ ਦੀ ਭੈਣ ਨੇ ਕਰੋਨਾ ਵਾਇਰਸ ਨੂੰ ਦਿੱਤੀ ਮਾਤ, ਤਸਵੀਰ ਸਾਂਝੀ ਕਰਕੇ ਜਤਾਈ ਖੁਸ਼ੀ
Rupinder Kaler
April 20th 2021 06:18 PM
ਅਦਾਕਾਰ ਸਰਦਾਰ ਸੋਹੀ ਨੇ ਆਪਣੇ ਇੰਸਟਾਗ੍ਰਾਮ ਤੇ ਇਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਵਿੱਚ ਉਹਨਾਂ ਦੱਸਿਆ ਹੈ ਕਿ ਉਹਨਾਂ ਦੀ ਛੋਟੀ ਭੈਣ ਨੇ ਕਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ । ਉਹਨਾਂ ਨੇ ਆਪਣੀ ਭੈਣ ਦੀ ਤਸਵੀਰ ਸਾਂਝੀ ਕਰਕੇ ਲਿਖਿਆ ਹੈ ‘ਮੇਰੀ ਛੋਟੀ ਭੈਣ ਦਰਸ਼ਨ ਕੌਰ ਦਾ ਆਕਸੀਜਨ ਮਾਸਕ ਉਤਰ ਗਿਆ ਹੈ….

ਹੋਰ ਪੜ੍ਹੋ :

ਭੈਣ ਜੀ ਤੰਦਰੁਸਤ ਨੇ, ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ …. ਇਕ ਦੋ ਦਿਨਾਂ ‘ਚ ਉਹ ਘਰ ਵਾਪਸ ਆ ਜਾਏਗੀ… ਇਕ ਮਹੀਨਾ ਕੋਰੋਨਾ ਨਾਲ ਲੜਾਈ ਲੜਨ ਤੋਂ ਬਾਅਦ ਮੇਰੀ ਭੈਣ ਹੁਣ ਠੀਕ ਹੈ… ਭਾਣਜੇ ਹਰਜੀਤ ਸਿੰਘ ਤੇ ਜਤਿੰਦਰ ਦਾ ਬਹੁਤ ਧੰਨਵਾਦ.।

ਦੱਸ ਦਈਏ ਸੋਹੀ ਦੀ ਭੈਣ ਕੋਰੋਨਾ ਨਾਲ ਲੜ ਰਹੀ ਸੀ ਅਤੇ ਉਨ੍ਹਾਂ ਨੇ ਇਸੇ ਨੂੰ ਲੈ ਕੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਪੋਸਟ ਸਾਂਝੀ ਕੀਤੀ ਹੈ ।