ਇਸ ਵਜ੍ਹਾ ਕਰਕੇ ਸਾਈਕਲ ’ਤੇ ਸ਼ੋਅ ਲਗਾਉਣ ਗਏ ਸਨ ਗਾਇਕ ਸਰਦੂਲ ਸਿਕੰਦਰ …!

By  Rupinder Kaler May 6th 2020 02:48 PM

ਗਾਇਕ ਸਰਦੂਲ ਸਿਕੰਦਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਹ ਗਾਇਕ ਹਨ ਜਿਹੜੇ ਆਪਣੀ ਗਾਇਕੀ ਨਾਲ ਇਸ ਇੰਡਸਟਰੀ ਤੇ ਰਾਜ ਕਰਦੇ ਆ ਰਹੇ ਹਨ । ਪਰ ਹੁਣ ਦੀ ਗਾਇਕੀ ਵਿੱਚ ਬਹੁਤ ਕੁਝ ਬਦਲ ਗਿਆ ਹੈ ਜਿਸ ਨੂੰ ਕਿ ਸਰਦੂਲ ਸਿਕੰਦਰ ਵੀ ਮੰਨਦੇ ਹਨ । ਸਰਦੂਲ ਸਕੰਦਰ ਨੇ ਇੱਕ ਵੈੱਬ ਸਾਈਟ ਨੂੰ ਦਿੱਤੀ ਇੰਟਰਵਿਊ ਕਿਹਾ ਕਿ ‘ਹੁਣ ਦੀ ਗਾਇਕੀ ਤੇ ਉਹਨਾਂ ਦੇ ਟਾਈਮ ਦੀ ਗਾਇਕੀ ਵਿੱਚ ਬਹੁਤ ਫਰਕ ਹੁੰਦਾ ਸੀ ਜੋ ਕੰਮ ਉਸ ਸਮੇਂ ਦੇ ਗਾਇਕ ਕਰਦੇ ਸਨ, ਉਹ ਕੰਮ ਸ਼ਾਇਦ ਹੀ ਇਸ ਸਮੇਂ ਦੇ ਗਾਇਕ ਕਰ ਸਕਣ ।

ਉਹਨਾਂ ਨੇ ਕਿਹਾ ਕਿ ਉਹ ਸਾਈਕਲਾਂ ਤੇ ਵੀ ਸ਼ੋਅ ਲਾਉਣ ਲਈ ਚਲੇ ਜਾਂਦੇ ਸਨ । ਉਹਨਾਂ ਨੇ ਇੱਕ ਕਿੱਸਾ ਸੁਣਾਉਂਦੇ ਹੋਏ ਕਿਹਾ ਕਿ 1988 ਵਿੱਚ ਪੰਜਾਬ ਵਿੱਚ ਬਹੁਤ ਹੜ੍ਹ ਆਏ ਹੋਏ ਸਨ ਤੇ ਪੂਰੇ ਪੰਜਾਬ ਵਿੱਚ ਆਵਾਜਾਈ ਬੰਦ ਪਈ ਸੀ । ਜਿਸ ਕਰਕੇ ਉਹਨਾਂ ਨੂੰ ਤੇ ਉਹਨਾਂ ਦੀ ਸਾਰੀ ਟੀਮ ਸਾਈਕਲਾਂ ’ਤੇ ਚੰਡੀਗੜ੍ਹ ਪਹੁੰਚੀ ਤੇ ਚੰਡੀਗੜ੍ਹ ਤੋਂ ਬੱਸ ਲੈ ਕੇ ਦਿੱਲੀ ਤੇ ਦਿੱਲੀ ਤੋਂ ਫਲੈਟ ਲੈ ਕੇ ਸ਼ੋਅ ਲਈ ਰਵਾਨਾ ਹੋਈ ।

ਪਰ ਅੱਜ ਦੀ ਨਵੀਂ ਪੀੜੀ ਸ਼ਾਇਦ ਹੀ ਅਜਿਹਾ ਕੰਮ ਕਰ ਸਕਦੀ ਹੋਵੇ । ਉਹਨਾਂ ਨੇ ਕਿਹਾ ਕਿ 90 ਦਾ ਦਹਾਕਾ ਪੰਜਾਬੀ ਗਾਇਕੀ ਲਈ ਗੋਲਡ ਪੀਰੀਅਡ ਸੀ ਕਿਉਂਕਿ ਉਦੋਂ ਗਾਇਕੀ ਨੂੰ ਪਿਆਰ ਕਰਨ ਵਾਲੇ ਲੋਕ ਕਿਸੇ ਗਾਇਕ ਨੂੰ ਸੁਣਨ ਲਈ ਦੂਰੋਂ ਦੂਰਂੋ ਅਖਾੜਿਆਂ ਵਿੱਚ ਪਹੁੰਚੇ ਸਨ, ਤੇ ਕਿਸੇ ਗਾਇਕ ਨੂੰ ਆਪਣੇ ਹੀ ਅਖਾੜੇ ਵਿੱਚ ਪਹੁੰਚਣ ਲਈ ਇੱਕ ਘੰਟਾ ਪਹਿਲਾਂ ਘਰੋਂ ਤੁਰਨਾ ਪੈਂਦਾ ਸੀ ਕਿਉਂਕਿ ਪ੍ਰਸ਼ੰਸਕਾਂ ਦੀ ਭੀੜ ਨਾਲ ਸੜਕਾਂ ਜਾਮ ਹੋ ਜਾਂਦੀਆਂ ਸਨ’ । ਇਸ ਇੰਟਰਵਿਊ ਵਿੱਚ ਸਰਦੂਲ ਸਿਕੰਦਰ ਨੇ ਅੱਜ ਦੀ ਗਾਇਕੀ ਨੂੰ ਲੈ ਕੇ ਹੋਰ ਵੀ ਕਈ ਗੱਲਾਂ ਕੀਤੀਆਂ ।

Related Post