ਪੰਜਾਬੀ ਇੰਡਸਟਰੀ ਤੋਂ ਆਈ ਇੱਕ ਹੋਰ ਬੁਰੀ ਖ਼ਬਰ ਸਰਦੂਲ ਸਿਕੰਦਰ ਦੇ ਵੱਡੇ ਭਰਾ ਦਾ ਦਿਹਾਂਤ …!

By  Rupinder Kaler July 8th 2020 01:52 PM

ਐਂਟਰਟੇਨਮੈਂਟ ਇੰਡਸਟਰੀ ਵਿੱਚ ਇੱਕ ਤੋਂ ਬਾਅਦ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ, ਭਾਵੇਂ ਇਹ ਖ਼ਬਰ ਬਾਲੀਵੁੱਡ ਤੋਂ ਹੋਵੇ ਜਾਂ ਫਿਰ ਪਾਲੀਵੁੱਡ ਤੋਂ । ਖ਼ਬਰਾਂ ਮੁਤਾਬਿਕ ਬੀਤੇ ਦਿਨ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਵੱਡੇ ਭਰਾ ਭਰਪੂਰ ਅਲੀ ਦਾ ਦਿਹਾਂਤ ਹੋ ਗਿਆ ਹੈ । ਇਸ ਖ਼ਬਰ ਦੀ ਪੁਸ਼ਟੀ ਇੱਕ ਵੈੱਬਸਾਈਟ ਨੇ ਕੀਤੀ ਹੈ ਜਦੋਂ ਕਿ ਸਰਦੂਲ ਸਿਕੰਦਰ ਜਾਂ ਉਹਨਾਂ ਦੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੇ ਨਹੀਂ ਕੀਤੀ ।

ਇਸ ਤੋਂ ਇਲਾਵਾ ਇਸ ਖ਼ਬਰ ਦੀ ਪੁਸ਼ਟੀ ਪੰਜਾਬੀ ਗਾਇਕ ਰਣਬੀਰ ਨੇ ਆਪਣੇ ਫੇਸਬੁੱਕ ਪੇਜ ਤੇ ਇੱਕ ਵੀਡੀਓ ਸਾਂਝੀ ਕਰਕੇ ਕੀਤੀ ਹੈ । ਇਸ ਵੀਡੀਓ ਨੂੰ ਸਾਂਝੀ ਕਰਕੇ ਉਹਨਾਂ ਭਰਪੂਰ ਅਲੀ ਨੂੰ ਸਰਧਾਂਜਲੀ ਦਿੱਤੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸਰਦੂਲ ਸਿਕੰਦਰ ਵਾਂਗ ਭਰਪੂਰ ਅਲੀ ਦਾ ਵੀ ਸੰਗੀਤ ਦੀ ਦੁਨੀਆ ਵਿੱਚ ਚੰਗਾ ਨਾਂਅ ਸੀ । ਉਹ ਤਬਲਾ ਵਾਦਕ ਸਨ । ਉਹ ਸਰਦੂਲ ਸਕੰਦਰ ਨਾਲ ਅਕਸਰ ਸਟੇਜ਼ ਸ਼ੋਅ ਲਗਾਉਂਦੇ ਸਨ ।

Related Post