ਸਰਗੁਣ ਮਹਿਤਾ ਤੇ ਗਿੱਪੀ ਗਰੇਵਾਲ ਦੀ ਫ਼ਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦਾ ਟੀਜ਼ਰ ਰਿਲੀਜ਼ ਦੇਖੋ ਵੀਡੀਓ
ਸਰਗੁਣ ਮਹਿਤਾ ਤੇ ਗਿੱਪੀ ਗਰੇਵਾਲ ਦੀ ਫ਼ਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦਾ ਟੀਜ਼ਰ ਰਿਲੀਜ਼ ਦੇਖੋ ਵੀਡੀਓ : ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੋਨੋਂ ਪੰਜਾਬੀ ਇੰਡਸਟਰੀ ਦੇ ਵੱਡੇ ਨਾਮ ਹਨ ਪਰ ਇਸ ਵਾਰ ਇਹ ਜੋੜੀ ਪਰਦੇ 'ਤੇ ਪਹਿਲੀ ਵਾਰ ਇਕੱਠੀ ਨਜ਼ਰ ਆਉਣ ਵਾਲੀ ਹੈ ਫ਼ਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਜਿਸ ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ ਅਤੇ ਦੋਨੋਂ ਪਹਿਲੇ ਹੀ ਫਰੇਮ 'ਚ ਇਕੱਠੇ ਨਜ਼ਰ ਆ ਰਹੇ ਹਨ। ਕਰਣ ਆਰ ਗੁਲਾਨੀ ਦੇ ਨਿਰਦੇਸ਼ਨ 'ਚ ਬਣੀ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਇਹ ਫ਼ਿਲਮ 24 ਮਈ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ।
https://www.facebook.com/PTCMotionPictures/videos/425523761328597/
ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ ਸੁਮਿਤ ਦੱਤ, ਅਨੁਪਮਾ ਕਟਕਰ ਅਤੇ ਇਆਰਾ ਦੱਤ ਹੋਰਾਂ ਨੇ। ਉੱਥੇ ਫ਼ਿਲਮ ਦਾ ਸਕਰੀਨ ਪਲੇਅ ਅਤੇ ਡਾਇਲਾਗਜ਼ ਲਿਖੇ ਹਨ ਨਾਮਵਰ ਅਦਾਕਾਰ ਅਤੇ ਲੇਖਕ ਨਰੇਸ਼ ਕਥੂਰੀਆ ਨੇ। ਫ਼ਿਲਮ 'ਚ ਕਾਮੇਡੀ ਦੇ ਨਾਲ ਨਾਲ ਲਵ ਸਟੋਰੀ ਵੀ ਦੇਖਣ ਨੂੰ ਮਿਲਣ ਵਾਲੀ ਹੈ। ਦੇਖਣਾ ਹੋਵੇਗਾ 24 ਮਈ ਨੂੰ ਪਰਦੇ 'ਤੇ ਪਹਿਲੀ ਵਾਰ ਉੱਤਰ ਰਹੀ ਇਹ ਸੁਪਰਹਿੱਟ ਸਟਾਰਜ਼ ਦੀ ਜੋੜੀ ਨੂੰ ਦਰਸ਼ਕ ਕਿੰਨ੍ਹਾਂ ਕੁ ਪਸੰਦ ਕਰਦੇ ਹਨ।
ਹੋਰ ਵੇਖੋ : ਨਿੰਜਾ ਦੀ ਨਵੀਂ ਫਿਲਮ 'ਜ਼ਿੰਦਗੀ ਜ਼ਿੰਦਾਬਾਦ' ਦਾ ਐਲਾਨ, ਇਸ ਦਿਨ ਹੋਵੇਗੀ ਰਿਲੀਜ਼
View this post on Instagram
ਗਿੱਪੀ ਗਰੇਵਾਲ ਦੀ ਫ਼ਿਲਮ ਮੰਜੇ ਬਿਸਤਰੇ 2 ਵੀ 12 ਅਪ੍ਰੈਲ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋ ਚੁੱਕੀ ਹੈ ਜਿਹੜੀ ਕੇ 2019 ਦੀ ਬਲਾਕਬਸਟਰ ਹਿੱਟ ਸਾਬਿਤ ਹੋ ਰਹੀ ਹੈ। ਵੱਡੀ ਸਟਾਰ ਕਾਸਟ ਵਾਲੀ ਇਹ ਫ਼ਿਲਮ ਮੰਜੇ ਬਿਸਤਰੇ 2 ਕਾਮੇਡੀ ਨਾਲ ਭਰਪੂਰ ਹੈ, ਜਿਸ ਨੂੰ ਚੰਗਾ ਰਿਸਪਾਂਸ ਮਿਲ ਰਿਹਾ ਹੈ।