ਇਸ ਹੀਰੋਇਨ ਦੀ ਐਂਟਰੀ ਨੂੰ ਦੇਖ ਕੇ ਸਰਗੁਣ ਮਹਿਤਾ ਨੂੰ ਲੱਗਿਆ ਸੀ ਕਿ ਉਹ ਵੀ ਅਦਾਕਾਰਾ ਹੀ ਬਣੇਗੀ

By  Rupinder Kaler August 26th 2020 04:36 PM

ਨੀਰੂ ਬਾਜਵਾ ਦੇ ਜਨਮ ਦਿਨ ਤੇ ਅਦਾਕਾਰਾ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ਵਿੱਚ ਉਹਨਾਂ ਨੇ ਨੀਰੂ ਬਾਜਵਾ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਆਪਣੇ ਕਰੀਅਰ ਦੇ ਖੁਲਾਸੇ ਕੀਤੇ ਹਨ । ਸਰਗੁਣ ਮਹਿਤਾ ਨੇ ਕਿਹਾ ਹੈ ਕਿ ਨੀਰੂ ਬਾਜਵਾ ਹੀ ਉਹ ਅਦਾਕਾਰਾ ਹੈ ਜਿਸ ਨੂੰ ਦੇਖ ਕੇ ਉਹਨਾਂ ਨੂੰ ਲੱਗਿਆ ਸੀ ਕਿ ਉਹ ਪੰਜਾਬੀ ਇੰਡਸਟਰੀ ਵਿੱਚ ਹੀ ਆਪਣਾ ਕਰੀਅਰ ਬਣਾਏਗੀ ।

https://www.instagram.com/p/CDnWcaRAUC2/

ਸਰਗੁਣ ਮਹਿਤਾ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ ‘ਪਹਿਲੀ ਪੰਜਾਬੀ ਫ਼ਿਲਮ ਜੱਟ ਜੁਲੀਅਟ ਦੇਖੀ ਸੀ ..ਨੀਰੂ ਜੀ ਦੀ ਐਂਟਰੀ ਤੇ ਏਨੀਆਂ ਤਾੜੀਆਂ ਤੇ ਸੀਟੀਆਂ ਵੱਜੀਆਂ ਸਨ ਕਿ ਮੈਨੂੰ ਲੱਗਿਆ ਗਿਆ ਕਿ ਇਹ ਕਰਨਾ ਹੈ ਮੈਂ …ਸਾਡੇ ਵਰਗੀਆਂ ਲਈ ਪ੍ਰੇਰਨਾ ਬਣਨ ਤੇ ਬਹੁਤ ਸਾਰੀਆਂ ਹੀਰੋਇਨਾਂ ਲਈ ਰਾਹ ਪੱਧਰਾ ਕਰਨ ਲਈ ਧੰਨਵਾਦ …

https://www.instagram.com/p/CETqt5zglbZ/

ਜਨਮ ਦਿਨ ਮੁਬਾਰਕ ਮੈਂ ਬਹੁਤ ਖੁਸ਼ ਹਾਂ ਕਿ ਤੁਹਾਡੇ ਨਾਲ ਇੱਕ ਵਾਰ ਨਹੀਂ ਦੋ ਵਾਰ ਸਕਰੀਨ ਸਾਂਝਾ ਕਰਨ ਦਾ ਮੌਕਾ ਮਿਲਿਆ …ਮੈਂ ਉਮੀਦ ਕਰਦੀ ਹਾਂ ਕਿ ਅੱਗੇ ਵੀ ਆਪਾਂ ਇੱਕਠੇ ਕੰਮ ਕਰਾਂਗੇ …’ ਸਰਗੁਣ ਮਹਿਤਾ ਵੱਲੋਂ ਸਾਂਝੀ ਕੀਤੀ ਇਸ ਪੋਸਟ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/CEWLJ2JArb9/?igshid=ba58f9j2gc5

https://www.instagram.com/p/CDYYhPtgss4/

Related Post