ਸਰਗੁਣ ਮਹਿਤਾ ਤੇ ਰਵੀ ਦੂਬੇ ਮਨਾ ਰਹੇ ਹਨ ਵਿਆਹ ਦੀ ਵਰੇਗੰਢ, ਵਿਆਹ ਦੀਆਂ ਤਸਵੀਰਾਂ ਵਾਇਰਲ

By  Rupinder Kaler December 7th 2019 04:03 PM

ਟੀਵੀ ਅਦਾਕਾਰ ਰਵੀ ਦੂਬੇ ਤੇ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਦੇ ਵਿਆਹ ਦੀ ਵਰੇਗੰਢ ਹੈ । ਇਸ ਜੋੜੀ ਨੇ 7 ਦਸੰਬਰ 2013 ਵਿੱਚ ਵਿਆਹ ਕਰਵਾਇਆ ਸੀ । ਭਾਵੇਂ ਇਹ ਜੋੜੀ ਦੇ ਵਿਆਹ ਨੂੰ ਛੇ ਸਾਲ ਹੋ ਗਏ ਹਨ ਪਰ ਦੋਹਾਂ ਦਾ ਰਿਲੇਸ਼ਨ ਪਿਛਲੇ 9 ਸਾਲਾਂ ਦਾ ਹੈ । ਰਵੀ ਤੇ ਸਰਗੁਣ ਨੇ ਇੱਕ ਨਿੱਜੀ ਚੈਨਲ ਤੇ ਕਰੋਲ ਬਾਗ ਵਿੱਚ ਕੰਮ ਕੀਤਾ ਸੀ ।

ਰਵੀ ਇਸ ਸ਼ੋਅ ਵਿੱਚ ਮਾਨਸਿਕ ਤੌਰ ਤੇ ਬਿਮਾਰ ਵਿਆਕਤੀ ਦੇ ਰੋਲ ਵਿੱਚ ਸਨ । ਸਰਗੁਣ ਨੇ ਜਦੋਂ ਰਵੀ ਦਾ ਸਕਰੀਨ ਟੈਸਟ ਦੇਖਿਆ ਸੀ ਤਾਂ ਸਰਗੁਣ ਨੂੰ ਉਹ ਬਿਲਕੁਲ ਪਸੰਦ ਨਹੀਂ ਸੀ ਆਇਆ ਪਰ ਜਦੋਂ ਰਵੀ ਆਪਣੇ ਕਰੈਕਟਰ ਤੋਂ ਬਾਹਰ ਆਏ ਤਾਂ ਸਰਗੁਣ ਰਵੀ ਨੂੰ ਦਿਲ ਦੇ ਬੈਠੀ ।

ਹੌਲੀ ਹੌਲੀ ਦੂਬੇ ਤੇ ਸਰਗੁਣ ਇੱਕ ਦੂਜੇ ਦੇ ਨੇੜੇ ਆ ਗਏ । ਰਵੀ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹਨਾਂ ਨੇ ਕਦੇ ਵੀ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕੀਤਾ ਪਰ ਉਹਨਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਦੋਵੇਂ ਇੱਕ ਦੂਜੇ ਦੇ ਜੀਵਨ ਸਾਥੀ ਬਣ ਸਕਦੇ ਹਨ ।

ਦੋਹਾਂ ਨੇ 2013 ਵਿੱਚ ਵਿਆਹ ਕੀਤਾ ਤੇ ਇਸ ਵਿਆਹ ਦੀਆਂ ਤਸਵੀਰਾਂ ਵੀ ਕਾਫੀ ਵਾਇਰਲ ਹੋਈਆਂ । ਰਵੀ ਤੇ ਸਰਗੁਣ ਬਹੁਤ ਹੀ ਪਾਪੂਲਰ ਅਦਾਕਾਰ ਹਨ । ਦੋਹਾਂ ਦਾ ਕਰੀਅਰ ਵਧੀਆ ਚੱਲ ਰਿਹਾ ਹੈ ਤੇ ਵਿਆਹੁਤਾ ਜੀਵਨ ਵੀ ।

https://www.instagram.com/p/B5xF2QdAYWG/

Related Post