ਸਰਗੁਣ ਮਹਿਤਾ ਨੇ ਪਤੀ ਰਵੀ ਦੁਬੇ ਨੂੰ ਇਸ ਤਰ੍ਹਾਂ ਲਗਾਇਆ ਦਾਅ ’ਤੇ, ਵੀਡੀਓ ਹੋ ਰਿਹਾ ਹੈ ਹਰ ਪਾਸੇ ਵਾਇਰਲ

By  Rupinder Kaler February 25th 2020 10:47 AM

ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਜਿੱਥੇ ਆਪਣੀਆਂ ਫ਼ਿਲਮਾਂ ਤੇ ਅਦਾਕਾਰੀ ਕਰਕੇ ਚਰਚਾ ਵਿੱਚ ਰਹਿੰਦੀ ਹੈ ਉੱਥੇ ਉਹ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਵਾਲੀਆ ਵੀਡੀਓ ਕਰਕੇ ਵੀ ਸੁਰਖੀਆਂ ਵਿੱਚ ਰਹਿੰਦੀ ਹੈ । ਹਾਲ ਹੀ ਵਿੱਚ ਸਰਗੁਣ ਮਹਿਤਾ ਦੀ ਇੱਕ ਵੀਡੀਓ ਖੂਬ ਵਾਈਰਲ ਹੋ ਰਹੀ ਹੈ। ਇਸ ਵੀਡੀਓ 'ਚ ਸਰਗੁਣ ਤੇ ਉਸ ਦਾ ਪਤੀ ਰਵੀ ਦੁਬੇ ਨਜ਼ਰ ਆ ਰਹੇ ਹਨ।

https://www.instagram.com/p/B80S8h0ApPG/

ਇਸ ਵੀਡੀਓ ਨੂੰ ਹੁਣ ਤਕ ਢਾਈ ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ ਕਿਉਂਕਿ ਵੀਡੀਓ 'ਚ ਕੁਝ ਲੋਕ ਸਰਗੁਣ ਮਹਿਤਾ ਦੇ ਪਤੀ ਰਵੀ ਦਾ ਸਾਮਾਨ ਖੋਂਹਦੇ ਨਜ਼ਰ ਆ ਰਹੇ ਹਨ ਤੇ ਬਾਅਦ ਉਹ ਰਵੀ ਨੂੰ ਹੀ ਚੁੱਕ ਕੇ ਲੈ ਜਾਂਦੇ ਹਨ। ਇਸ ਵੀਡੀਓ ਨੂੰ ਖੁਦ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਪੇਜ਼ 'ਤੇ ਸ਼ੇਅਰ ਕੀਤਾ ਹੈ।

https://www.instagram.com/p/B85hFhJgO2M/

ਇਸ ਦੇ ਨਾਲ ਹੀ ਸਰਗੁਣ ਨੇ ਕੈਪਸ਼ਨ ਵੀ ਲਿਖਿਆ ਹੈ ਉਸ ਨੇ ਲਿਖਿਆ, "ਸਮਝ ਆਇਆ ਜਾਂ ਨਹੀਂ? ਜਿੱਤਣ ਗਈ ਸੀ, ਜੂਏ 'ਚ ਰਵੀ ਹਾਰ ਗਈ.."। ਸਰਗੁਣ ਦੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਸਰਗੁਣ ਨੇ ਹੁਣ ਤਕ ਪੰਜਾਬੀ 'ਚ ਕਈ ਹਿੱਟ ਫਿਲਮਾਂ ਕੀਤੀਆਂ ਹਨ। ਇਸ ਸਾਲ ਵੀ ਉਸ ਦੀਆਂ ਦੋ ਪੰਜਾਬੀ ਫ਼ਿਲਮਾਂ ਪਹਿਲਾਂ ਹੀ ਤਿਆਰ ਪਈਆਂ ਹਨ।

https://www.instagram.com/p/B87uS6Dg21V/

Related Post