ਸਰਗੁਨ ਮਹਿਤਾ ਨੇ ਪਤੀ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
Shaminder
September 10th 2021 06:18 PM
ਸਰਗੁਨ ਮਹਿਤਾ (Sargun Mehta ) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਸਰਗੁਨ ਮਹਿਤਾ ਆਪਣੇ ਪਤੀ ਰਵੀ ਦੁਬੇ ਦੇ ਨਾਲ ਨਜ਼ਰ ਆ ਰਹੀ ਹੈ । ਗੀਤ ‘ਚ ਦੋਵੇਂ ਰੋਮਾਂਟਿਕ ਮੂਡ ‘ਚ ਨਜ਼ਰ ਆ ਰਹੇ ਹਨ ਅਤੇ ਕਿਸਮਤ-2 ਫ਼ਿਲਮ ਦਾ ਗੀਤ ਬੈਕਗਰਾਊਂਡ ‘ਚ ਵੱਜਦਾ ਸੁਣਾਈ ਦੇ ਰਿਹਾ ਹੈ । ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਕਈ ਪੰਜਾਬੀ ਕਲਾਕਾਰਾਂ ਨੇ ਵੀ ਇਸ ‘ਤੇ ਕਮੈਂਟਸ ਕੀਤੇ ਹਨ ।