'ਕਿਸਮਤ' ਦੀ ਉਡੀਕ 'ਚ ਸਰਗੁਨ ਮਹਿਤਾ ,21 ਸਤੰਬਰ ਨੂੰ ਰਿਲੀਜ਼ ਹੋਵੇਗੀ ਫਿਲਮ

By  Shaminder September 13th 2018 10:42 AM

'ਕਿਸਮਤ' ਫਿਲਮ 21 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ,ਇਸ ਫਿਲਮ ਦੇ ਗੀਤ ਲੋਕਾਂ ਨੂੰ ਕਾਫੀ ਪਸੰਦ ਆ ਰਹੇ ਨੇ । ਇਸ ਫਿਲਮ 'ਚ ਸਰਗੁਨ ਮਹਿਤਾ ਅਤੇ ਐਮੀ ਵਿਰਕ ਦੀ ਜੋੜੀ ਇੱਕ ਵਾਰ ਫਿਰ ਤੋਂ ਦਰਸ਼ਕਾਂ ਦਾ ਮਨੋਰੰਜਨ ਕਰੇਗੀ   । ਸਰਗੁਨ ਮਹਿਤਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ ਜਿਸ 'ਚ ਉਨਾਂ ਦਾ ਇੱਕ ਪ੍ਰਸ਼ੰਸਕ ਉਨ੍ਹਾਂ ਦੀ ਅਵਾਜ਼ ਦੇ ਨਾਲ ਡਾਇਲਾਗ ਬੋਲਦਾ ਨਜ਼ਰ ਆ ਰਿਹਾ ਹੈ । ਇਸ ਵੀਡਿਓ ਦੀ ਸਰਗੁਨ ਮਹਿਤਾ ਨੇ ਤਾਰੀਫ ਕੀਤੀ ਹੈ ।

ਹੋਰ ਵੇਖੋ : ‘ਕਿਸਮਤ’ ਫਿਲਮ ਦਾ ਤੀਜਾ ਗੀਤ ਰਿਲੀਜ਼ ,ਫਿਲਮ 21 ਸਤੰਬਰ ਨੂੰ ਹੋਵੇਗੀ ਰਿਲੀਜ਼

https://www.instagram.com/p/BnprgxzFf5v/?hl=en

ਇਸ ਫਿਲਮ ਤੋਂ ਫਿਲਮ ਦੀ ਅਦਾਕਾਰਾ ਸਰਗੁਨ ਮਹਿਤਾ ਨੂੰ ਕਾਫੀ ਉਮੀਦਾਂ ਨੇ । ਐਮੀ ਵਿਰਕ ਇੱਕ ਵਾਰ ਇੱਕ ਵਾਰ ਫਿਰ ਤੋਂ ਧੁੰਮਾਂ ਪਾਉਣ ਲਈ ਆ ਰਹੇ ਨੇ । ਇਸ ਵਾਰ ਉਹ ਆਪਣੀ ਕਿਸਮਤ ਫਿਲਮ 'ਕਿਸਮਤ' 'ਚ ਆਜ਼ਮਾ ਰਹੇ ਨੇ । ਇਸ ਫਿਲਮ ਐਮੀ ਵਿਰਕ ਅਤੇ ਸਰਗੁਨ ਮਹਿਤਾ ਰੋਮਾਂਸ ਕਰਦੇ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਐਮੀ ਵਿਰਕ 'ਬੰਬੂਕਾਟ' ,'ਨਿੱਕਾ ਜ਼ੈਲਦਾਰ','ਲੌਂਗ ਲਾਚੀ' ਸਣੇ ਕਈ ਫਿਲਮਾਂ 'ਚ ਕੰਮ ਕਰ ਚੁੱਕੇ ਨੇ ਅਤੇ ਇਨਾਂ ਸਾਰੀਆਂ ਫਿਲਮਾਂ 'ਚ ਵੱਖ-ਵੱਖ ਤਰਾਂ ਦੇ ਕਿਰਦਾਰ ਨਿਭਾ ਕੇ ਉਨ੍ਹਾਂ ਨੇ ਆਪਣੀ ਬਹੁਮੁਖੀ ਪ੍ਰਤਿਭਾ ਦਾ ਸਬੂਤ ਦਿੱਤਾ ਹੈ।

sargun mehta

ਸਰਗੁਨ ਮਹਿਤਾ ਵੀ ਇਸ ਫਿਲਮ 'ਚ ਐਮੀ ਵਿਰਕ ਨਾਲ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ ।ਹੁਣ 'ਕਿਸਮਤ' ਰਾਹੀਂ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਉਸੇ ਥਾਂ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਵਿੱਚ ਹਨ ।ਇਹ ਜੋੜੀ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਜਗ੍ਹਾ ਬਨਾਉਣ ਵਿੱਚ ਕਾਮਯਾਬ ਹੋਵੇਗੀ ਜਾਂ ਨਹੀਂ ਇਹ ਤਾਂ ਫਿਲਮ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ।ਪਰ ਫਿਲਹਾਲ ਤਾਂ ਇਨ੍ਹਾਂ ਦੋਨਾਂ ਨੂੰ ਇਸ ਫਿਲਮ ਤੋਂ ਕਾਫੀ ਉਮੀਦਾਂ ਨੇ ਅਤੇ ਇਸ ਫਿਲਮ ਨੂੰ ਲੈ ਕੇ ਫਿਲਮ ਦੇ ਕਲਾਕਾਰ ਵੀ ਬੇਹੱਦ ਉਤਸ਼ਾਹਿਤ ਨੇ ।

sargun mehta

Related Post