ਸਰਗੁਣ ਮਹਿਤਾ ਹੈ ਪੰਜਾਬੀ ਫ਼ਿਲਮਾਂ ਦੀ ਹਿੱਟ ਹੀਰੋਇਨ, ਪੰਜਾਬੀ ਫ਼ਿਲਮਾਂ 'ਚ ਕੰਮ ਕਰਨ ਦਾ ਇਸ ਤਰ੍ਹਾਂ ਬਣਿਆਂ ਸੀ ਸਬੱਬ, ਦੇਖੋ ਪੰਜਾਬ

By  Rupinder Kaler April 5th 2019 12:34 PM

ਅੰਗਰੇਜ਼, ਲਵ ਪੰਜਾਬ, ਲਹੌਰੀਆ, ਜਿੰਦੂਆ, ਕਿਸਮਤ ਤੇ ਕਾਲਾ ਸ਼ਾਹ ਕਾਲਾ ਵਰਗੀਆਂ ਹਿੱਟ ਪੰਜਾਬੀ ਫ਼ਿਲਮਾਂ ਦੀ ਗੱਲ ਹੁੰਦੀ ਤਾਂ ਸਭ ਤੋਂ ਪਹਿਲਾਂ ਨਾਂ ਸਰਗੁਣ ਮਹਿਤਾ ਦਾ ਆਉਂਦਾ ਹੈ । ਇਹਨਾਂ ਫ਼ਿਲਮਾਂ ਵਿੱਚ ਦਿਖਾਈ ਅਦਾਕਾਰੀ ਦੀ ਬਦੌਲਤ ਸਰਗੁਣ ਮਹਿਤਾ ਨੂੰ ਹਰ ਵਾਰ ਸਰਬੋਤਮ ਐਕਟਰੈੱਸ ਦਾ ਅਵਾਰਡ ਮਿਲਦਾ ਆ ਰਿਹਾ ਹੈ ਤੇ ਅੱਜ ਉਹ ਪਾਲੀਵੁੱਡ ਦੀ ਚੋਟੀ ਦੀ ਹੀਰੋਇਨ ਵਜੋਂ ਜਾਣੀ ਜਾਂਦੀ ਹੈ।

https://www.youtube.com/watch?v=--9g-9RafQc

ਪਾਲੀਵੁੱਡ ਵਿੱਚ ਆਉਣ ਤੋਂ ਪਹਿਲਾਂ ਸਰਗੁਣ ਮਹਿਤਾ ਆਪਣੀ ਅਦਾਕਾਰੀ ਕਰਕੇ ਮੁੰਬਈ ਵਿੱਚ ਹੀ ਸਰਗਰਮ ਸੀ । ਪੰਜਾਬੀ ਫ਼ਿਲਮਾਂ ਨਾਲ ਜੁੜਣਾ, ਸਰਗੁਣ ਮਹਿਤਾ ਲਈ ਇਤਫਾਕ ਤੋਂ ਘੱਟ ਨਹੀਂ ਸੀ । ਇੱਕ ਇੰਟਰਵਿਊ ਵਿੱਚ ਉਹਨਾਂ ਨੇ ਇਸ ਦਾ ਖ਼ੁਦ ਖੁਲਾਸਾ ਕੀਤਾ ਹੈ ।ਸਰਗੁਣ ਮਹਿਤਾ ਚੰਡੀਗੜ੍ਹ ਦੀ ਜੰਮਪਲ ਹੈ ਉਸ ਨੇ ਕਦੇ ਜ਼ਿੰਦਗੀ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹ ਪੰਜਾਬੀ ਫ਼ਿਲਮਾਂ 'ਚ ਵੀ ਕੰਮ ਕਰੇਗੀ ।

https://www.youtube.com/watch?v=ODs7FOw8WT4

ਸਰਗੁਣ ਮਹਿਤਾ ਫ਼ਿਲਮ 'ਅੰਗਰੇਜ਼' ਦੇ ਲੇਖਕ ਅੰਬਰਦੀਪ ਸਿੰਘ ਨੂੰ ਪਹਿਲਾਂ ਤੋਂ ਜਾਣਦੀ ਸੀ ਕਿਉਂਕਿ ਦੋਵੇਂ 'ਕਾਮੇਡੀ ਨਾਈਟ' ਦਾ ਹਿੱਸਾ ਰਹੇ ਹਨ। ਅੰਬਰ ਨੇ ਸਰਗੁਣ ਮਹਿਤਾ ਨੂੰ ਅੰਗਰੇਜ਼ ਫ਼ਿਲਮ ਵਿੱਚ ਕੰਮ ਕਰਨ ਦਾ ਆਫਰ ਦਿੱਤਾ ਸੀ । ਸਰਗੁਣ ਨੂੰ ਫ਼ਿਲਮ ਦੀ ਕਹਾਣੀ ਤਾਂ ਪਸੰਦ ਆਈ ਪਰ ਉਹ ਆਪਣੇ ਕਿਰਦਾਰ ਨੂੰ ਲੈ ਕੇ ਕਾਫੀ ਫਿਕਰਮੰਦ ਸੀ ।

https://www.youtube.com/watch?v=2jcbSzoPNVA

ਸਰਗੁਣ ਦੀ ਇਹ ਫ਼ਿਲਮ ਸੁਪਰ ਹਿੱਟ ਰਹੀ ਇਸ ਤੋਂ ਬਾਅਦ ਉਸ ਨੇ ਅਮਰਿੰਦਰ ਗਿੱਲ ਨਾਲ ਇੱਕ ਤੋਂ ਬਾਅਦ ਇੱਕ ਤਿੰਨ ਫ਼ਿਲਮਾਂ ਕੀਤੀਆਂ । ਸਰਗੁਣ ਮਹਿਤਾ ਆਪਣੀ ਅਦਾਕਾਰੀ ਸਦਕਾ ਬੈਸਟ ਐਕਟਰੈੱਸ ਦਾ ਅਵਾਰਡ ਹਾਸਲ ਕਰ ਚੁੱਕੀ ਹੈ ।

Related Post