'ਕਿਸਮਤ' ਫਿਲਮ ਦੇ ਗੀਤਾਂ 'ਤੇ ਨੌਜਵਾਨਾਂ ਦਾ ਭੰਗੜਾ, ਸਰਗੁਨ ਮਹਿਤਾ ਨੇ ਸਾਂਝਾ ਕੀਤਾ ਵੀਡਿਓ

By  Shaminder September 14th 2018 06:49 AM

'ਕਿਸਮਤ' ਫਿਲਮ ੨੧ ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਪਰ ਉਸ ਤੋਂ ਪਹਿਲਾਂ ਹੀ ਇਸ ਫਿਲਮ ਦੇ ਗੀਤ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕੇ ਨੇ । ਇਸ ਫਿਲਮ ਦਾ ਗੀਤ 'ਜੱਟ ਨੂੰ ਪਸੰਦ ਨਹੀਂ ਤੂੰ' ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ । ਇਸ ਗੀਤ ਨੂੰ ਐਮੀ ਵਿਰਕ ਨੇ ਹੀ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ।ਇਸ ਗੀਤ 'ਤੇ ਭੰਗੜਾ ਪਾਉਂਦੇ ਦੋ ਨੌਜਵਾਨਾਂ ਦਾ ਵੀਡਿਓ ਸਰਗੁਨ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਨੌਜਵਾਨਾਂ ਨੂੰ ਕਿੰਨਾ ਪਸੰਦ ਆ ਰਿਹਾ ਹੈ ਇਹ ਗੀਤ ।

ਹੋਰ ਵੇਖੋ : ‘ਕਿਸਮਤ’ ਦੀ ਉਡੀਕ ‘ਚ ਸਰਗੁਨ ਮਹਿਤਾ ,21 ਸਤੰਬਰ ਨੂੰ ਰਿਲੀਜ਼ ਹੋਵੇਗੀ ਫਿਲਮ

https://www.instagram.com/p/BnsdI2JFHbQ/?hl=en&taken-by=sargunmehta

ਸਰਗੁਨ ਮਹਿਤਾ ਦੇ ਕਿਸੇ ਪ੍ਰਸੰਸ਼ਕ ਨੇ ਇਸ ਵੀਡਿਓ ਨੂੰ ਬਣਾਇਆ ਹੈ । ਜਿਸ ਨੂੰ ਸਰਗੁਨ ਮਹਿਤਾ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।ਇਸ ਵੀਡਿਓ ਨੂੰ ਹੁਣ ਤੱਕ ਹਜ਼ਾਰਾਂ ਲੋਕ ਵੇਖ ਚੁੱਕੇ ਨੇ । ਸਰਗੁਨ ਮਹਿਤਾ ਅਜਿਹੀ ਅਦਾਕਾਰਾ ਹੈ ਜਿਸ ਨੇ ਪੰਜਾਬੀ ਫਿਲਮਾਂ 'ਚ ਆਪਣੀ ਐਕਟਿੰਗ ਦੀ ਬਦੌਲਤ 'ਚ ਵੱਖਰੀ ਪਛਾਣ ਬਣਾਈ ਹੈ ਅਤੇ ਉਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਨੇ । ਉਨ੍ਹਾਂ ਦੀਆਂ ਫਿਲਮਾਂ 'ਚ 'ਅੰਗਰੇਜ਼', 'ਲਹੋਰੀਏ', 'ਲਵ ਪੰਜਾਬ', 'ਜਿੰਦੂਆ' ਸਣੇ ਕਈ ਫਿਲਮਾਂ 'ਚ ਬਿਹਤਰੀਨ ਕਿਰਦਾਰ ਨਿਭਾਏ ਹਨ ।

sargun uk

ਭਾਵੇਂ ਉਹ ਕਿਸੇ ਪਿੰਡ ਦੀ ਸਧਾਰਣ ਕੁੜ੍ਹੀ ਦਾ ਕਿਰਦਾਰ ਹੋਵੇ ਜਾਂ ਫਿਰ ਨਖਰੇ ਵਾਲੀ ਕਿਸੇ ਸ਼ਹਿਰਨ ਕੁੜ੍ਹੀ ਦਾ ਕਿਰਦਾਰ । ਹਰ ਕਿਰਦਾਰ ਨੂੰ ਉਨ੍ਹਾਂ ਨੇ ਜੀਵਤ ਬਨਾਉਣ ਲਈ ਉਸ ਕਿਰਦਾਰ ਨੂੰ ਖੁਦ ਜੀਉ ਕੇ ਵਿਖਾਇਆ ਹੈ । ਹੁਣ ਉਨ੍ਹਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਆਪਣੀ ਆਉਣ ਵਾਲੀ ਫਿਲਮ 'ਕਿਸਮਤ' ਦਾ ,ਜੋ ਕਿ ੨੧ ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫਿਲਮ ਨੂੰ ਲੈ ਕੇ ਸਰਗੁਨ ਬਹੁਤ ਉਤਸ਼ਾਹਿਤ ਹੈ ਅਤੇ ਫਿਲਮ ਦਾ ਪ੍ਰਚਾਰ ਕਰਨ 'ਚ ਜੁਟੀ ਹੋਈ ਹੈ ।ਹਰ ਵਾਰ ਦੀ ਤਰ੍ਹਾਂ ਇਸ ਫਿਲਮ 'ਚ ਵੀ ਉਹ ਆਪਣੀ ਕਾਮਯਾਬੀ ਦੀ ਇਬਾਰਤ ਨੂੰ ਬਰਕਰਾਰ ਰੱਖਣ 'ਚ ਕਾਮਯਾਬ ਰਹਿੰਦੀ ਹੈ ਜਾਂ ਨਹੀਂ । ਇਹ ਤਾਂ ੨੧ ਸਤੰਬਰ ਤੋਂ ਬਾਅਦ ਹੀ ਪਤਾ ਲੱਗ ਸਕੇਗਾ । ਪਰ ਫਿਲਹਾਲ ਇਸ ਫਿਲਮ ਦੇ ਸਪੈਸ਼ਲ ਕੰਸਰਟ ਜਲੰਧਰ 'ਚ ਰੱਖਿਆ ਗਿਆ ਹੈ । ਜਿਸ 'ਚ ਫਿਲਮ ਦੇ ਮੁੱਖ ਕਲਾਕਾਰ  ਐਮੀ ਵਿਰਕ ਅਤੇ ਗਾਇਕ ਗੁਰਨਾਮ ਭੁੱਲਰ ਵੀ ਪਹੁੰਚ ਰਹੇ ਨੇ ।

sargun

Related Post