ਕਿਸੇ ਫ਼ਿਲਮ ਦੀ ਕਹਾਣੀ ਤੋਂ ਘੱਟ ਨਹੀਂ ਸੀ ਸਰੋਜ ਖ਼ਾਨ ਦੀ ਜ਼ਿੰਦਗੀ, ਇਸਲਾਮ ਧਰਮ ਕਬੂਲ ਕੇ 13 ਸਾਲ ਦੀ ਉਮਰ ’ਚ ਕਰਵਾਇਆ ਸੀ ਵਿਆਹ

By  Rupinder Kaler July 3rd 2020 04:14 PM

ਸਰੋਜ ਖ਼ਾਨ ਭਾਵੇਂ ਇਸ ਦੁਨੀਆ ਵਿੱਚ ਨਹੀਂ ਰਹੀ ਪਰ ਬਾਲੀਵੁੱਡ ਵਿੱਚ ਅਜਿਹਾ ਕੋਈ ਅਦਾਕਾਰ ਤੇ ਅਦਾਕਾਰਾ ਨਹੀਂ ਜਿਹੜੀ ਉਹਨਾਂ ਦੇ ਇਸ਼ਾਰਿਆਂ ਤੇ ਥਿਰਕਿਆ ਨਾ ਹੋਵੇ । ਇਸ ਆਰਟੀਕਲ ਵਿੱਚ ਤੁਹਾਨੂੰ ਉਹਨਾਂ ਦੀ ਜ਼ਿੰਦਗੀ ਦੀਆਂ ਕੁਝ ਅਜਿਹੀਆਂ ਗੱਲਾਂ ਦੱਸਾਂਗੇ ਜਿਹੜੀਆਂ ਸ਼ਾਇਦ ਹੀ ਤੁਹਾਨੂੰ ਪਤਾ ਹੋਵੇ । ਸਰੋਜ ਖ਼ਾਨ ਦੀ ਜ਼ਿੰਦਗੀ ਵੀ ਕਿਸੇ ਫ਼ਿਲਮ ਦੀ ਕਹਾਣੀ ਵਾਂਗ ਹੈ । ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕਿ ਸਰੋਜ ਖ਼ਾਨ ਦਾ ਅਸਲ ਨਾਂ ਨਿਰਮਲਾ ਨਾਗਪਾਲ ਹੈ । ਸਰੋਜ ਦੇ ਪਿਤਾ ਦਾ ਨਾਂ ਕਿਸ਼ਨਚੰਦ ਤੇ ਮਾਂ ਦਾ ਨਾਂ ਨੋਨੀ ਸਿੰਘ ਹੈ । ਦੇਸ਼ ਦੀ ਵੰਡ ਤੋਂ ਬਾਅਦ ਸਰੋਜ ਖ਼ਾਨ ਦਾ ਸਾਰਾ ਪਰਿਵਾਰ ਪਾਕਿਸਤਾਨ ਤੋਂ ਭਾਰਤ ਆ ਗਿਆ ਸੀ ।

https://www.instagram.com/p/CCLKyOsFTNh/?utm_source=ig_web_copy_link

ਸਰੋਜ ਖ਼ਾਨ ਨੇ ਸਿਰਫ 3 ਸਾਲ ਦੀ ਉਮਰ ਵਿੱਚ ਚਾਈਲਡ ਆਰਟਿਸਟ ਦੇ ਤੌਰ ਤੇ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਉਹਨਾਂ ਦੀ ਪਹਿਲੀ ਫ਼ਿਲਮ ਦਾ ਨਾਂ ਨਜਰਾਨਾ ਸੀ ਜਿਸ ਵਿੱਚ ਉਹਨਾਂ ਨੇ ਸ਼ਯਾਮਾ ਨਾਂ ਦੀ ਬੱਚੀ ਦਾ ਕਿਰਦਾਰ ਨਿਭਾਇਆ ਸੀ ।50 ਦੇ ਦਹਾਕੇ ਵਿੱਚ ਉਹਨਾਂ ਨੇ ਬਤੌਰ ਬੈਕਗਰਾਉਂਡ ਡਾਂਸਰ ਦੇ ਤੌਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਸਰੋਜ ਨੇ ਕੋਰੀਓਗ੍ਰਾਫਰ ਬੀ. ਸੋਹਨਲਾਲ ਦੇ ਨਾਲ ਟ੍ਰੇਨਿੰਗ ਲਈ ਸੀ । 1978 ਵਿੱਚ ਆਈ ਫ਼ਿਲਮ ਗੀਤਾ ਮੇਰਾ ਨਾਮ ਨਾਲ ਉਹਨਾਂ ਨੇ ਬਤੌਰ ਕੋਰੀਓਗ੍ਰਾਫਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।

https://www.instagram.com/p/CCLKRDpBSP7/?utm_source=ig_web_copy_link

ਪਰ ਸਰੋਜ ਖ਼ਾਨ ਨੂੰ ਫ਼ਿਲਮ ਮਿਸਟਰ ਇੰਡੀਆ, ਨਗੀਨਾ, ਤੇਜ਼ਾਬ, ਥਾਣੇਦਾਰ ਅਤੇ ਬੇਟਾ ਨਾਲ ਪਹਿਚਾਣ ਮਿਲੀ ਸੀ ।ਸਰੋਜ ਖ਼ਾਨ ਨੇ ਮਾਸਟਰ ਬੀ ਸੋਹਨ ਲਾਲ ਨਾਲ ਵਿਆਹ ਕੀਤਾ ਸੀ । ਉਸ ਸਮੇਂ ਦੋਹਾਂ ਦੀ ਉਮਰ ਵਿੱਚ 30 ਸਾਲ ਦਾ ਫਰਕ ਸੀ । ਵਿਆਹ ਸਮੇਂ ਸਰੋਜ ਦੀ ਉਮਰ 13 ਜਦੋਂ ਉਹ ਸਕੂਲ ਵਿੱਚ ਪੜ੍ਹਦੀ ਸੀ ਉਸ ਸਮੇਂ ਉਸ ਦੇ ਡਾਂਸ ਮਾਸਟਰ ਨੇ ਉਹਨਾਂ ਨੂੰ ਵਿਆਹ ਲਈ ਪਰਪੋਜ ਕੀਤਾ ਸੀ ਜਿਸ ਤੋਂ ਬਾਅਦ ਉਹਨਾਂ ਦਾ ਵਿਆਹ ਹੋ ਗਿਆ । ਬਾਅਦ ਵਿੱਚ ਸਰੋਜ ਖ਼ਾਨ ਨੇ ਇਸਲਾਮ ਧਰਮ ਕਬੂਲ ਲਿਆ । ਸਰੋਜ ਮੁਤਾਬਿਕ ਇਹ ਧਰਮ ਉਹਨਾਂ ਨੇ ਬਿਨ੍ਹਾਂ ਕਿਸੇ ਦੇ ਦਬਾਅ ਤੋਂ ਕਬੂਲ ਕੀਤਾ ਹੈ ।

https://www.instagram.com/p/CCLUIXip7tk/?utm_source=ig_web_copy_link

1963 ਵਿੱਚ ਸਰੋਜ ਖ਼ਾਨ ਦੇ ਬੇਟੇ ਰਾਜੂ ਖ਼ਾਨ ਦਾ ਜਨਮ ਹੋਇਆ ਤਾਂ ਉਹਨਾਂ ਨੂੰ ਸੋਹਨ ਲਾਲ ਦੇ ਦੂਜੇ ਵਿਆਹ ਦਾ ਪਤਾ ਲੱਗਿਆ । ਸਰੋਜ ਨੇ 1965 ਵਿੱਚ ਦੂਜੇ ਬੱਚੇ ਨੂੰ ਜਨਮ ਦਿੱਤਾ ਪਰ ਉਸ ਦੀ ਮੌਤ ਹੋ ਗਈ । ਸਰੋਜ ਦੇ ਬੱਚਿਆਂ ਨੂੰ ਸੋਹਨ ਲਾਲ ਨੇ ਆਪਣਾ ਨਾਂ ਦੇਣ ਤੋਂ ਮਨਾ ਕਰ ਦਿੱਤਾ ਜਿਸ ਕਰਕੇ ਦੋਹਾਂ ਦੇ ਵਿੱਚ ਦੂਰੀਆ ਵੱਧ ਗਈਆਂ ਸਰੋਜ ਦੀ ਇੱਕ ਬੇਟੀ ਕੁੱਕੂ ਵੀ ਹੈ । ਸਰੋਜ ਨੇ ਆਪਣੇ ਬੱਚਿਆਂ ਦੀ ਪਰਵਰਿਸ਼ ਇੱਕਲੀ ਨੇ ਹੀ ਕੀਤੀ ਸੀ ।

https://www.instagram.com/p/CCKyb1QhLyv/?utm_source=ig_web_copy_link

Related Post