ਪਿੰਡਾਂ 'ਚ ਵੋਟਾਂ ਦੇ ਮਾਹੌਲ ਨੂੰ ਵੱਖਰੇ ਰੰਗ 'ਚ ਪੇਸ਼ ਕਰੇਗੀ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਸਰਪੰਚੀ ਲੈਣੀ ਐ'

By  Aaseen Khan October 12th 2019 04:56 PM

ਪੀਟੀਸੀ ਬਾਕਸ ਆਫ਼ਿਸ ਜਿਸ 'ਚ ਹਰ ਹਫ਼ਤੇ ਨਵੀਆਂ ਤੇ ਸ਼ਾਨਦਾਰ ਸ਼ੌਰਟ ਪੰਜਾਬੀ ਫ਼ਿਲਮਾਂ ਦੇਖਣ ਨੂੰ ਮਿਲਦੀਆਂ ਹਨ। ਇਸ ਸਿਲਸਿਲ੍ਹੇ ਨੂੰ ਅੱਗੇ ਤੋਰਦੇ ਹੋਏ ਇਸ ਸ਼ੁੱਕਰਵਾਰ ਰਿਲੀਜ਼ ਹੋਣ ਜਾ ਰਹੀ ਹੈ ਫ਼ਿਲਮ 'ਸਰਪੰਚੀ ਲੈਣੀ ਐ'। ਗੁਰਪ੍ਰੀਤ ਚਾਹਲ ਦੇ ਨਿਰਦੇਸ਼ਨ 'ਚ ਫ਼ਿਲਮਾਈ ਗਈ ਇਸ ਫ਼ਿਲਮ 'ਚ ਪਿੰਡਾਂ 'ਚ ਸਰਪੰਚੀ ਵੇਲੇ ਦੇ ਮਾਹੌਲ ਅਤੇ ਹਲਾਤਾਂ ਨੂੰ ਅਨੋਖੇ ਢੰਗ ਨਾਲ ਦਿਖਾਇਆ ਗਿਆ ਹੈ।

ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਜਦੋਂ ਪੰਜਾਬ 'ਚ ਸਰਪੰਚੀ ਦੀਆਂ ਚੋਣਾਂ  ਹੁੰਦੀਆਂ ਨੇ ਤਾਂ ਪਿੰਡਾਂ ਦਾ ਮਾਹੌਲ ਕਿਸੇ ਮੇਲੇ ਤੋਂ ਘੱਟ ਨਹੀਂ ਹੁੰਦੀ ਹੈ। ਹਰ ਪਾਸੇ ਰਿਸ਼ਤਿਆਂ ਅਤੇ ਸਾਂਝ ਨੂੰ ਛੱਡ ਸਿਰਫ ਵੋਟ ਦੀ ਚਰਚਾ ਹੁੰਦੀ ਹੈ। ਕੌਣ ਕਿਸ ਦੇ ਵੱਲ ਜਾਂਦਾ ਹੈ ਕਿਹੜੀ ਵੋਟ ਕਿਸ ਚੀਜ਼ ਲਈ ਵਿਕਦੀ ਅਜਿਹਾ ਹੀ ਕੁਝ ਮਾਹੌਲ ਹੁੰਦਾ ਹੈ। ਇਸ ਫ਼ਿਲਮ 'ਚ ਇਸੇ ਤਰ੍ਹਾਂ ਦੀ ਕਹਾਣੀ ਹੈ ਜਿਸ 'ਚ ਵੋਟਾਂ 'ਚ ਖੜ੍ਹੇ ਹੋਣ ਵਾਲੇ ਉਮੀਦਵਾਰਾਂ ਦੀ ਸੋਚ ਵੀ ਵੱਖਰੀ ਵੱਖਰੀ ਹੁੰਦੀ ਹੈ। ਕੋਈ ਸੋਚਦਾ ਹੈ ਸਰਕਾਰ ਦਾ ਪੈਸਾ ਕਿਵੇਂ ਅੰਦਰ ਕੀਤਾ ਜਾਵੇ ਤੇ ਕਿਸੇ ਦੇ ਮਨ 'ਚ ਫਿਕਰ ਹੁੰਦੀ ਹੈ ਕਿ ਆਖਿਰ ਅਜਿਹਾ ਕੀ ਕੀਤਾ ਜਾਵੇ ਜਿਸ ਨਾਲ ਪਿੰਡ ਅਤੇ ਪਿੰਡ ਵਾਸੀਆਂ ਦਾ ਭਲਾ ਹੋ ਸਕੇ।

Sarpanchi Laini Ae Sarpanchi Laini Ae

ਸੋ ਅਜਿਹੇ ਹੀ ਕੁਝ ਅੰਦਾਜ਼ ਅਤੇ ਸਟਾਰ ਕਾਸਟ ਨਾਲ ਵੋਟਾਂ ਦੇ ਮਾਹੌਲ 'ਚ ਲੱਗਣਗੇ ਹਾਸਿਆਂ ਦੇ ਠਹਾਕੇ ਜਦੋਂ ਆਉਣ ਵਾਲੀ 18 ਅਕਤੂਬਰ ਦਿਨ ਸ਼ੁੱਕਵਾਰ ਸ਼ਾਮ 7.15 ਵਜੇ ਪੀਟੀਸੀ ਪੰਜਾਬੀ 'ਤੇ ਦੇਖਣ ਨੂੰ ਮਿਲੇਗੀ ਫ਼ਿਲਮ 'ਸਰਪੰਚੀ ਲੈਣੀ ਐ'।

ਹੋਰ ਵੇਖੋ : ਕਲਯੁੱਗੀ ਰਿਸ਼ਤਿਆਂ ਦੀ ਸੱਚਾਈ ਬਿਆਨ ਕਰੇਗੀ ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ 'ਦਰਅਸਲ'

Sarpanchi Laini Ae Sarpanchi Laini Ae

ਇਸ ਫ਼ਿਲਮ 'ਚ ਪੰਜਾਬੀ ਸਿਨੇਮਾ ਦੇ ਜਾਣੇ ਪਹਿਚਾਣੇ ਚਿਹਰੇ ਨਜ਼ਰ ਆਉਣਗੇ ਜਿੰਨ੍ਹਾਂ 'ਚ ਗੁਰਿੰਦਰ ਮਕਨਾ, ਬਲਵਿੰਦਰ ਸਿੰਘ ਸੁਖਵਿੰਦਰ ਰਾਜ, ਸ਼ਹਿਬਾਜ਼ ਸਿੰਘ ਅਤੇ ਨਵਦੀਪ ਬਾਜਵਾ ਤੋਂ ਇਲਾਵਾ ਹੋਰ ਵੀ ਕਈ ਨਾਮ ਸ਼ਾਮਿਲ ਹਨ। ਪੀਟੀਸੀ ਪੰਜਾਬੀ ਤੋਂ ਇਲਾਵਾ ਇਹਨਾਂ ਫ਼ਿਲਮਾਂ ਨੂੰ ਹੁਣ ਪੀਟੀਸੀ ਪਲੇਅ ਐਪ 'ਤੇ ਦੇਖਿਆ ਜਾ ਰਿਹਾ ਹੈ। ਉਮੀਦ ਕਰਦੇ ਹਾਂ ਜਿਵੇਂ ਹੁਣ ਤੱਕ ਰਿਲੀਜ਼ ਹੋਈਆਂ ਪੀਟੀਸੀ ਬਾਕਸ ਆਫ਼ਿਸ ਦੀਆਂ ਫ਼ਿਲਮਾਂ ਨੇ ਦਰਸ਼ਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ ਹੈ ਇਹ ਫ਼ਿਲਮ ਵੀ ਜ਼ਰੂਰ ਦਿਲ ਜਿੱਤੇਗੀ।

Related Post