ਕੰਵਰ ਗਰੇਵਾਲ ਦੀ ਅਵਾਜ਼ 'ਚ ਇੰਝ ਲੋਕਾਂ ਨੂੰ ਝੂਮਣ ਲਗਾ ਦਿੰਦੇ ਨੇ ਗਾਇਕ ਸਾਰਥੀ ਕੇ, ਦੇਖੋ ਵੀਡੀਓ

By  Aaseen Khan June 21st 2019 01:04 PM

ਪਿੰਡ ਦਿਆਂ ਮੁੰਡਿਆਂ ਨੇ ਗੱਲ ਚੱਕ ਲਈ ਮੁੰਡਾ ਚੰਡੀਗੜ੍ਹ ਜਾਵੇ, ਛੱਲਾ, ਪੈੱਗ, ਪਟਿਆਲਾ ਟੱਚ, ਵਰਗੇ ਗੀਤਾਂ ਨਾਲ ਪੰਜਾਬੀ ਇੰਡਸਟਰੀ 'ਚ ਪਹਿਚਾਣ ਬਣਾਉਣ ਵਾਲੇ ਗਾਇਕ ਸਾਰਥੀ ਕੇ ਆਪਣੇ ਗਾਣਿਆਂ ਲਈ ਤਾਂ ਜਾਣੇ ਹੀ ਜਾਂਦੇ ਹਨ ਪਰ ਨਾਲ ਹੀ ਬਾਕੀ ਗਾਇਕਾਂ ਦੀ ਅਵਾਜ਼ 'ਚ ਬਾਖੂਬੀ ਗਾ ਲੈਂਦੇ ਹਨ। ਸਾਰਥੀ ਕੇ ਸਟੇਜਾਂ 'ਤੇ ਕੰਵਰ ਗਰੇਵਾਲ, ਗੁਰਦਾਸ ਮਾਨ ਬੱਬੂ ਮਾਨ ਵਰਗੇ ਗਾਇਕਾਂ ਦੀ ਮਿਮਿਕਰੀ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ। ਇੱਕ ਹੋਰ ਵੀਡੀਓ ਉਹਨਾਂ ਦਾ ਸਾਹਮਣੇ ਆਇਆ ਹੈ ਜਿਸ 'ਚ ਸਾਰਥੀ ਕੇ ਕੰਵਰ ਗਰੇਵਾਲ ਦੀ ਅਵਾਜ਼ 'ਚ ਮੇਲਾ ਲੁੱਟਦੇ ਨਜ਼ਰ ਆ ਰਹੇ ਹਨ।

 

View this post on Instagram

 

#sarthik #live #show #Phagwara ??

A post shared by Sarthi K (@sarthi_k) on Jun 20, 2019 at 7:48am PDT

ਹੋਰ ਵੇਖੋ : ਨਿੰਜਾ ਨੇ ਸਾਂਝੀ ਕੀਤੀ ਆਪਣੇ ਪਹਿਲੇ ਕੈਨੇਡਾ ਟੂਰ ਦੀ ਵੀਡੀਓ , ਸਾਰਥੀ ਕੇ ਤੇ ਹੈਪੀ ਰਾਏਕੋਟੀ ਵੀ ਆਏ ਨਜ਼ਰ , ਦੇਖੋ ਵੀਡੀਓ

ਇਸ ਲਾਈਵ ਸ਼ੋਅ ਦੌਰਾਨ ਸਾਰਥੀ ਕੇ ਕੰਵਰ ਗਰੇਵਾਲ ਦਾ ਗੀਤ ਬੀਨ ਗਾਉਂਦੇ ਹੋਏ ਸੁਣਾਈ ਦੇ ਰਹੇ ਹਨ ਅਤੇ ਦਰਸ਼ਕਾਂ 'ਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ।

ਸਾਰਥੀ ਕੇ ਹੀ ਨਹੀਂ ਹੋਰ ਵੀ ਕਈ ਗਾਇਕ ਹਨ ਜਿਹੜੇ ਇਸ ਤਰ੍ਹਾਂ ਆਪਣੀ ਅਵਾਜ਼ ਦਾ ਜਾਦੂ ਤਾਂ ਦਰਸ਼ਕਾਂ 'ਤੇ ਚਲਾਉਂਦੇ ਹੀ ਹਨ ਨਾਲ ਹੀ ਬਾਕੀ ਗਾਇਕਾਂ ਦੀ ਅਵਾਜ਼ 'ਚ ਗਾ ਕੇ ਸਰੋਤਿਆਂ ਨੂੰ ਡਬਲ ਪੈਕੇਜ ਦਿੰਦੇ ਹਨ ਜਿੰਨ੍ਹਾਂ 'ਚ ਸੁਰੀਲੀ ਅਵਾਜ਼ ਖ਼ਾਨ ਸਾਬ੍ਹ ਦਾ ਨਾਮ ਵੀ ਸ਼ਾਮਿਲ ਹੈ।

Related Post