ਸਰਤਾਜ ਦਾ ਅਣਦੇਖਿਆ ਬਲੈਕ ਐਂਡ ਵਾਈਟ ਵੀਡੀਓ ਆਇਆ ਸਾਹਮਣੇ, ਪੰਜਾਬ ਦੇ ਫਰੋਲੇ ਵਰਕੇ, ਦੇਖੋ ਵੀਡੀਓ
ਸਤਿੰਦਰ ਸਰਤਾਜ ਪੰਜਾਬੀ ਇੰਡਸਟਰੀ ਦਾ ਉਹ ਹੀਰਾ ਜਿਸ ਦੀ ਕਲਮ ਅਤੇ ਗਾਇਕੀ ਨੇ ਕਈ ਅਣਮੁੱਲੀਆਂ ਲਿਖਤਾਂ ਅਤੇ ਗੀਤ ਇਸ ਸੰਗੀਤਕ ਜਗਤ ਨੂੰ ਬਖਸ਼ੇ ਹਨ। ਸਤਿੰਦਰ ਸਰਤਾਜ ਗਾਇਕੀ ਅਤੇ ਸ਼ਾਇਰੀ ਦੇ ਨਾਲ ਪੰਜਾਬੀ ਫ਼ਿਲਮਾਂ 'ਚ ਵੀ ਆਪਣੀ ਅਦਾਕਾਰੀ ਦਾ ਰੰਗ ਬਿਖੇਰ ਚੁੱਕੇ ਹਨ ਜਿੰਨ੍ਹਾਂ ਦੀ ਫਿਲਮ 'ਦ ਬਲੈਕ ਪ੍ਰਿੰਸ' ਨੇ ਸਿਨੇਮਾ 'ਤੇ ਇੱਕ ਛਾਪ ਛੱਡੀ ਹੈ। ਸਰਤਾਜ ਹੋਰਾਂ ਦੇ ਲਾਈਵ ਸ਼ੋਅਜ਼ ਦੀਆਂ ਵੀਡੀਓਜ਼ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
ਪਰ ਹੁਣ ਉਹਨਾਂ ਦਾ ਅਜਿਹਾ ਵੀਡੀਓ ਸਾਹਮਣੇ ਆਇਆ ਹੈ ਜਿਸ ਨੂੰ 'ਚ ਉਹਨਾਂ ਦੀ ਸ਼ਾਇਰੀ ਸੁਣ ਹਰ ਕਿਸੇ ਦਾ ਦਿਲ ਬਾਗੋ ਬਾਗ ਹੋ ਉੱਠਦਾ ਹੈ। ਸਤਿੰਦਰ ਸਰਤਾਜ ਦਾ ਇਹ ਵੀਡੀਓ ਕਾਫੀ ਪੁਰਾਣਾ ਹੈ ਜਿਸ 'ਚ ਸਤਿੰਦਰ ਸਰਤਾਜ ਚੜਦੀ ਉਮਰ ਵਾਲੀ ਦਿੱਖ 'ਚ ਨਜ਼ਰ ਆ ਰਹੇ ਹਨ। ਵੀਡੀਓ ਪੁਰਾਣੇ ਸਮਿਆਂ ਦਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਉਹਨਾਂ ਦਾ ਇਹ ਵੀਡੀਓ ਬਲੈਕ ਐਂਡ ਵਾਈਟ ਹੈ।
View this post on Instagram
#ZikrTera?#Sartaaj nu Ambar vi Zameen jiha Lagda..
ਅਸਲ ਗੱਲ ਬਾਤ ਤਾਂ ਵੀਡੀਓ 'ਚ ਸਰਤਾਜ ਹੋਰਾਂ ਦੀ ਕਵਿਤਾ 'ਚ ਹੈ ਜਿਸ 'ਚ ਉਹਨਾਂ ਨੇ ਪੰਜਾਬ ਦੇ ਲੇਜੈਂਡ ਲੇਖਕਾਂ, ਕਿੱਸਾਕਾਰਾਂ, ਸ਼ਾਇਰਾਂ, ਅਤੇ ਕਵੀਸ਼ਰਾਂ ਦੀ ਝਲਕ ਪੇਸ਼ ਕਰ ਦਿੱਤੀ। ਸਤਿੰਦਰ ਸਰਤਾਜ ਨੂੰ ਕੋਈ ਅਣਜਾਣ ਸਮਝਣ ਵਾਲੇ ਬੁੱਧੀ ਜੀਵੀ ਅੱਗੇ ਉਹਨਾਂ ਆਪਣੀ ਸ਼ਾਇਰੀ ਦਾ ਨਮੂਨਾ ਪੇਸ਼ ਕੀਤਾ ਹੈ। ਇਹ ਵੀਡੀਓ ਕਦੋਂ ਦਾ ਹੈ ਅਤੇ ਕਿੱਥੋਂ ਦਾ ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ। ਸਤਿੰਦਰ ਸਰਤਾਜ ਦੀਆਂ ਲਿਖਤਾਂ ਅਤੇ ਗਾਇਕੀ ਦਾ ਅੱਜ ਹਰ ਵਰਗ ਦਾ ਵਿਅਕਤੀ ਫੈਨ ਹੈ।
ਹੋਰ ਵੇਖੋ : ਗੁਰੂ ਰੰਧਾਵਾ ਦੀ ਸਾਦਗੀ ਦਾ ਨਹੀਂ ਹੈ ਕੋਈ ਮੁਕਾਬਲਾ, ਪਿੰਡ ‘ਚ ਰਹਿੰਦੇ ਨੇ ਇਸ ਤਰਾਂ, ਦੇਖੋ ਵੀਡੀਓ
View this post on Instagram
ਸਤਿੰਦਰ ਸਰਤਾਜ ਨੇਂ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਸਦਾਬਹਾਰ ਗੀਤ ਦਿੱਤੇ ਹਨ ਜਿਵੇਂ ਕਿ ‘ ਪਾਣੀ ਪੰਜਾ ਦਰਿਆਵਾਂ ਵਾਲਾ ,ਚੀਰੇ ਵਾਲਾ ਸਰਤਾਜ, ਹਜ਼ਾਰੇ ਵਾਲਾ ਮੁੰਡਾ ਅਤੇ ਹੋਰ ਵੀ ਬਹੁਤ ਸਾਰੇ ਗੀਤ ਹਨ ਜਿਹਨਾਂ ਦਾ ਖੁਮਾਰ ਅੱਜ ਵੀ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ | 2003 'ਚ ਸਾਈਂ ਗੀਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸ਼ਿਰਕਤ ਕਰਨ ਵਾਲੇ ਸਤਿੰਦਰ ਸਰਤਾਜ ਦੀ ਮਿਹਨਤ ਦਾ ਅੰਦਾਜ਼ਾ ਉਹਨਾਂ ਦੇ ਇਸ ਵੀਡੀਓ ਤੋਂ ਅੱਜ ਤੱਕ ਦੇ ਸਫ਼ਰ ਨੂੰ ਦੇਖ ਲਗਾਇਆ ਜਾ ਸਕਦਾ ਹੈ।