ਬਜ਼ੁਰਗਾਂ ਦੇ ਸਤਿਕਾਰ ਦੀ ਗੱਲ ਕਰਦਾ ਗਾਇਕ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਦਾ ਗੀਤ ਹੋਇਆ ਰਿਲੀਜ਼

By  Shaminder November 6th 2019 11:37 AM

ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਦਾ ਗੀਤ 'ਸਤਿਕਾਰ ਬਜ਼ੁਰਗਾਂ ੨' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦਾ ਵੀਡੀਓ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਵੀ ਵੇਖ ਸਕਦੇ ਹੋ ।ਗੀਤ ਦੇ ਬੋਲ ਭਿੰਦਰ ਡੀਲੇਆਂਵਾਲੀ ਨੇ ਲਿਖੇ ਹਨ ।ਮੇਡ 4ਮਿਊਜ਼ਿਕ ਦੇ ਲੇਬਲ ਹੇਠ ਇਹ ਗੀਤ ਰਿਲੀਜ਼ ਹੋਇਆ ਹੈ । ਇਸ ਗੀਤ 'ਚ ਬਜ਼ੁਰਗਾਂ ਦੇ ਸਤਿਕਾਰ ਦੀ ਗੱਲ ਕੀਤੀ ਗਈ ਹੈ ਕਿ ਸਾਨੂੰ ਮਾਪਿਆਂ ਦਾ ਹਮੇਸ਼ਾ ਹੀ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਉਹ ਕਿਸੇ ਤੀਰਥ ਤੋਂ ਘੱਟ ਨਹੀਂ ਹੁੰਦੇ ।

ਹੋਰ ਵੇਖੋ:ਦੀਪ ਢਿੱਲੋਂ ਨੇ ਕਿਹਾ ਇਸ ਗਾਣੇ ਨੂੰ ਸੁਣ ਕੇ ਕਈਆਂ ਨੂੰ ਆਈ ਅਕਲ,ਪਰ ਜੈਸਮੀਨ ਜੱਸੀ ਨੂੰ ਨਹੀਂ ਆਈ ……

ਪਰ ਨੂੰਹ ਸੱਸ ਦੀ ਤਕਰਾਰ ਚੱਲਦੀ ਰਹਿੰਦੀ ਹੈ ।ਆਖਿਰ ਨੂੰਹ ਨੂੰ ਸਮਝ ਆ ਜਾਂਦੀ ਹੈ ਅਤੇ ਉਹ ਆਪਣੀ ਸੱਸ ਦਾ ਸਤਿਕਾਰ ਕਰਨ ਲੱਗ ਪੈਂਦੀ ਹੈ । ਦੀਪ ਢਿੱਲੋਂ ਅਤੇ ਜੈਸਮੀਨ ਨੇ  ਤੇਰਾਂ ਸਾਲ ਪਹਿਲਾਂ ਤੇਰੀ ਬੇਬੇ ਲਿੱਬੜੀ ਤਿੱਬੜੀ ਕੱਢਿਆ ਸੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ ਅਤੇ ਹੁਣ ਮੁੜ ਤੋਂ ਇਸੇ ਤਰ੍ਹਾਂ ਦਾ ਗੀਤ 'ਸਤਿਕਾਰ ਬਜ਼ੁਰਗਾਂ ਦਾ-2' ਲੈ ਕੇ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਏ ਨੇ ।

jaismeen and deep dhillon song satikaar bazurgan da jaismeen and deep dhillon song satikaar bazurgan da

ਪਹਿਲੇ ਗੀਤ 'ਚ ਬਿਲਕੁਲ ਦੇਸੀ ਮਹੌਲ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ,ਜਦਕਿ ਸਮੇਂ ਦੇ ਬਦਲਾਅ ਨਾਲ ਆਈ ਤਬਦੀਲੀ ਨੂੰ ਵੀ ਨਵੇਂ ਗੀਤ 'ਚ ਵਿਖਾਇਆ ਗਿਆ ਹੈ ।ਜੇ ਗੱਲ ਕਰੀਏ ਦੀਪ ਢਿੱਲੋਂ ਦੇ ਸਤਿਕਾਰ ਬਜ਼ੁਰਗਾਂ ਪਹਿਲੇ ਵਾਲੇ ਗੀਤ ਦੀ ਤਾਂ ਉਹ ਸਾਲ 2006 'ਚ ਆਇਆ ਸੀ।

ਜਿਸ ਨੂੰ ਦੀਪ ਢਿੱਲੋਂ ਤੇ ਸੁਦੇਸ਼ ਕੁਮਾਰੀ ਨੇ ਆਪਣੀ ਮਿੱਠੀਆ ਆਵਾਜ਼ 'ਚ ਪੇਸ਼ ਕੀਤਾ ਸੀ। ਇਸ ਗੀਤ ਦੇ ਬੋਲ 'ਤੇਰੀ ਬੇਬੇ ਲਿਬੜੀ ਤਿਬੜੀ ਜੀ ਮੈਨੂੰ ਗੱਲ ਲਾਉਂਦੀ ਆਂ' ਅੱਜ ਵੀ ਲੋਕਾਂ ਦੇ ਮੂੰਹਾਂ 'ਤੇ ਚੜ੍ਹੇ ਹੋਏ ਹਨ

 

Related Post