ਗਾਇਕ ਸਤਿੰਦਰ ਸਰਤਾਜ ਦਾ ਹੈ ਅੱਜ ਜਨਮ ਦਿਨ, ਜਨਮ ਦਿਨ ’ਤੇ ਜਾਣੋਂ ਕਿਸ ਤਰ੍ਹਾਂ ਹੋਈ ਸਰਤਾਜ ਦੀ ਮਿਊਜ਼ਿਕ ਦੀ ਦੁਨੀਆ ’ਚ ਐਂਟਰੀ

By  Rupinder Kaler August 31st 2020 09:23 AM

ਗਾਇਕ ਸਤਿੰਦਰ ਸਰਤਾਜ ਦਾ ਅੱਜ ਜਨਮ ਦਿਨ ਹੈ, ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ਤੇ ਵਧਾਈ ਦੇ ਰਹੇ ਹਨ । ਪੰਜਾਬੀ ਇੰਡਸਟਰੀ ਦੇ ਕੁਝ ਸਿਤਾਰਿਆਂ ਨੇ ਵੀ ਉਹਨਾਂ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਸਰਤਾਜ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ । ਲੋਕ ਲਗਾਤਾਰ ਕਮੈਂਟ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸਤਿੰਦਰ ਸਰਤਾਜ ਪੰਜਾਬੀ ਇੰਡਸਟਰੀ ਦਾ ਉਹ ਚਮਕਦਾ ਸਿਤਾਰਾ ਹੈ । ਜਿਸ ਦੇ ਗੀਤ ਹਰ ਇੱਕ ਦੇ ਦਿਲ ਨੂੰ ਛੂਹ ਲੈਂਦੇ ਹਨ ।ਸਤਿੰਦਰ ਸਰਤਾਜ ਦਾ ਜਨਮ 1982 ‘ਚ ਬਜਰਾਵਰ ਹੁਸ਼ਿਆਰਪੁਰ ‘ਚ ਹੋਇਆ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ ।ਆਪਣੀ ਮੁੱਢਲੀ ਪੜ੍ਹਾਈ ਬਜਰਾਵਰ ਤੋਂ ਹੀ ਹਾਸਲ ਕੀਤੀ ।

https://www.instagram.com/p/CEUWLOYsoDZ/

ਉਨ੍ਹਾਂ ਦਾ ਵਿਆਹ 9 ਦਸੰਬਰ 2010’ਚ ਗੌਰੀ ਨਾਲ ਹੋਇਆ । ਉਨ੍ਹਾਂ ਨੇ ਮੁੱਢਲੀ ਪੜ੍ਹਾਈ ਤੋਂ ਬਾਅਦ ਉਚੇਰੀ ਸਿੱਖਿਆ ਮਿਊਜ਼ਿਕ ਵਿਦ ਆਨਰ ਅਤੇ ਪੰਜ ਸਾਲ ਦਾ ਡਿਪਲੋਮਾ ਸੰਗੀਤ ‘ਚ ਕੀਤਾ ਅਤੇ ਸੂਫ਼ੀ ਮਿਊਜ਼ਿਕ ‘ਚ ਡਿਗਰੀ ਵੀ ਕੀਤੀ । ਉਹ ਅਜਿਹੇ ਗਾਇਕ ਹਨ ਜੋ ਪੰਜਾਬੀ ਮਿਊਜ਼ਿਕ ‘ਚ ਡਾਕਟਰੇਟ ਹਨ ਅਤੇ ਚੰਡੀਗੜ੍ਹ ਯੂਨੀਵਰਸਿਟੀ ‘ਚ ਪੜ੍ਹਾਉਂਦੇ ਵੀ ਰਹੇ ਹਨ । ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਰੱਖਦੇ ਸਨ ਸਤਿੰਦਰ ਸਰਤਾਜ ।

https://www.instagram.com/p/CD-jlyCMI76/

ਇਸ ਤੋਂ ਇਲਾਵਾ ਉਨ੍ਹਾਂ ਨੇ ਜ਼ੀ ਅੰਤਾਕਸ਼ਰੀ ਸ਼ੋਅ ‘ਚ ਵੀ ਪਰਫਾਰਮ ਕੀਤਾ ਸੀ । ਉਨ੍ਹਾਂ ਨੂੰ ਸਿੰਗਿਗ ਅਤੇ ਸ਼ਾਇਰੀ ਲਈ ਕਈ ਮਾਣ ਸਨਮਾਨ ਵੀ ਮਿਲੇ ਹਨ । ਲੰਡਨ ਦੇ ਰਾਇਲ ਅਲਬਰਟਾ ਹਾਲ ‘ਚ ਵੀ ਪਰਫਾਰਮ ਕੀਤਾ ਜੋ ਕਿ ਸਾਰੇ ਪੰਜਾਬੀਆਂ ਲਈ ਬੁਹਤ ਮਾਣ ਦੀ ਗੱਲ ਹੈ । ਕਿਉਂਕਿ ਨੂੰ ਉੱਥੇ ਸਿਰੇ ਦੇ ਕਲਾਕਾਰ ਹੀ ਪਰਫਾਰਮ ਕਰਦੇ ਹਨ । ਸਤਿੰਦਰ ਸਰਤਾਜ ਇੰਝ ਹੀ ਪੰਜਾਬੀਆਂ ਦਾ ਨਾਂਅ ਰੌਸ਼ਨ ਕਰਦੇ ਰਹਿਣਗੇ ਇਹੀ ਸਾਡੀ ਕਾਮਨਾ ਹੈ ।

https://www.instagram.com/p/CDjNqSUsJhX/

Related Post