ਸਤਿੰਦਰ ਸਰਤਾਜ ਨੇ ਘੱਲੂਘਾਰੇ ਦੀ ਯਾਦ ‘ਤੇ ਸਤਿਕਾਰ ‘ਚ ਵਿਦੇਸ਼ ‘ਚ ਰੱਖੇ ਆਪਣੇ ਸ਼ੋਅ ਕੀਤੇ ਰੱਦ, ਕਿਹਾ ਭੁੱਲ ਚੁੱਕ ਲਈ ਹਾਂ ਖਿਮਾ ਦਾ ਜਾਚਕ

By  Shaminder May 23rd 2022 11:22 AM

ਸਤਿੰਦਰ ਸਰਤਾਜ (Satinder Sartaaj) ਨੇ ਆਪਣੇ ਪੈਰਿਸ, ਫਰਾਂਸ ਅਤੇ ਸਟਾਕਹੋਮ ‘ਚ ਰੱਖੇ ਸ਼ੋਅ ਨੂੰ ਰੱਦ ਕਰ ਦਿੱਤਾ ਹੈ ।ਸਤਿੰਦਰ ਸਰਤਾਜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਅੱਜ ਸਟਾਕਹੋਮ, ਸਵੀਡਨ ਗੁਰਦੁਆਰਾ ਸਾਹਿਬ ‘ਚ ਪਹੁੰਚ ਕੇ ਸਭ ਨੂੰ ਨਿਮਰਤਾ ਸਹਿਤ ਇਹ ਦੱਸਣਾ ਚਾਹੁੰਦੇ ਹਾਂ ਕਿ ਅਣਜਾਣੇ ਵਿੱਚ ਤਿੰਨ ਜੂਨ ਨੂੰ ਫਰਾਂਸ ਅਤੇ ਪੰਜ ਜੂਨ ਨੂੰ ਡਬਲਿਨ ਅਤੇ ਆਇਰਲੈਂਡ ‘ਚ ਰੱਖੇ ਗਏ ਸ਼ੋਅ ਨੂੰ ਉਹ ਸ਼੍ਰੀ ਦਰਬਾਰ ਸਾਹਿਬ ਦੇ ਘੱਲੂਘਾਰੇ ਦੀ ਯਾਦ ‘ਤੇ ਸਤਿਕਾਰ ‘ਚ ਰੱਦ ਕਰਦੇ ਹਨ ।

Satinder sartaaj, image From instagram

ਹੋਰ ਪੜ੍ਹੋ : ਸਤਿੰਦਰ ਸਰਤਾਜ ਦਾ ਗੀਤ ‘ਨਦਾਨ ਜਿਹੀ ਆਸ’ ਰਿਲੀਜ਼, ਇਸ ਗੀਤ ਦੇ ਜ਼ਰੀਏ ਗਾਇਕ ਦੇ ਦਿੱਤਾ ਸਮਾਜ ਨੂੰ ਸਾਰਥਕ ਸੁਨੇਹਾ

ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨਵੀਆਂ ਤਰੀਕਾਂ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ । ਅਣਜਾਣੇ ‘ਚ ਹੋਈ ਭੁੱਲ ਦੇ ਖਿਮਾ ਦਾ ਜਾਚਕ ਹਾਂ ਜੀ । ਦਾਸ ਸਤਿੰਦਰਪਾਲ ਸਿੰਘ ਸਰਤਾਜ’। ਇਸ ਫੈਸਲੇ ਤੋਂ ਬਾਅਦ ਸਤਿੰਦਰ ਸਰਤਾਜ ਦੇ ਇਸ ਫੈਸਲੇ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਪ੍ਰਤੀਕਰਮ ਦੇ ਰਹੇ ਹਨ ।

Satinder sartaaj, image From instagram

ਹੋਰ ਪੜ੍ਹੋ : ਮਨਕਿਰਤ ਔਲਖ ਨੇ ਸਤਿੰਦਰ ਸਰਤਾਜ ਦੇ ਨਾਲ ਸਾਂਝਾ ਕੀਤਾ ਵੀਡੀਓ

ਸਤਿੰਦਰ ਸਰਤਾਜ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਸਤਿੰਦਰ ਸਰਤਾਜ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ ।

Satinder sartaaj

ਜਲਦ ਹੀ ਉਹ ਨੀਰੂ ਬਾਜਵਾ ਦੇ ਨਾਲ ਫ਼ਿਲਮ ‘ਕਲੀ ਜੋਟਾ’ ‘ਚ ਨਜ਼ਰ ਆਉਣਗੇ । ਸਤਿੰਦਰ ਸਰਤਾਜ ਵਧੀਆ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਇਸੇ ਗਾਇਕੀ ਦੀ ਬਦੌਲਤ ਉਹ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ । ਸਤਿੰਦਰ ਸਰਤਾਜ ਆਪਣੇ ਗੀਤ ਖੁਦ ਹੀ ਲਿਖਦੇ ਹਨ ਅਤੇ ਵਧੀਆ ਸ਼ਾਇਰੀ ਲਈ ਜਾਣੇ ਜਾਂਦੇ ਹਨ ।

 

View this post on Instagram

 

A post shared by Satinder Sartaaj (@satindersartaaj)

Related Post