'ਗੁਰਮੁਖੀ ਦਾ ਬੇਟਾ' ਤੋਂ ਬਾਅਦ ਸਤਿੰਦਰ ਸਰਤਾਜ ਲੈ ਕੇ ਆ ਰਹੇ ਨੇ ਨਵਾਂ ਗੀਤ 'ਪਿਆਰ ਦੇ ਮਰੀਜ਼' 

By  Shaminder July 29th 2019 10:07 AM

ਸਤਿੰਦਰ ਸਰਤਾਜ ਦਰਿਆਈ ਤਰਜਾਂ ਲੜੀ ਦੇ ਤਹਿਤ ਗੀਤ ਲੈ ਕੇ ਆ ਰਹੇ ਨੇ ਅਤੇ ਹੁਣ ਉਹ ਆਪਣਾ ਅਗਲਾ ਗੀਤ ਜਲਦ ਹੀ ਲੈ ਕੇ ਆਉਣ ਵਾਲੇ ਹਨ । ਜਿਸ ਨੂੰ 'ਪਿਆਰ ਦੇ ਮਰੀਜ਼' ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਦਾ ਇੱਕ ਪੋਸਟਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਲਿਖਿਆ "ਦਰਿਆਈ ਤਰਜ਼ਾਂ ਵਿੱਚੋਂ ਇਹ ਤਰਜ਼ ਦਰਿਆ ਚੇਨਾਬ ਨੂੰ ਸਮਰਪਿਤ ਹੈ" ।

ਹੋਰ ਵੇਖੋ :ਸਤਿੰਦਰ ਸਰਤਾਜ ਨੂੰ ਵਿਦੇਸ਼ ਬੈਠੇ ਪ੍ਰਸ਼ੰਸਕ ਨੇ ਚਿੱਠੀ ਲਿਖ ਇਸ ਤਰ੍ਹਾਂ ਦੱਸਿਆ ਦਿਲ ਦਾ ਹਾਲ,ਸਰਤਾਜ ਨੇ ਇਸ ਤਰ੍ਹਾਂ ਦਿੱਤਾ ਹੌਸਲਾ

https://www.instagram.com/p/B0YkWeFHFKK/

ਇਸ ਗੀਤ ਨੂੰ ਜਿੱਥੇ ਸਤਿੰਦਰ ਸਰਤਾਜ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸ਼ਿੰਗਾਰਨਗੇ । ਉੱਥੇ ਹੀ ਮਿਊਜ਼ਿਕ ਬੀਟ ਮਿਨਿਸਟਰ ਨੇ ਦਿੱਤਾ ਹੈ ।ਬੋਲ ਸਤਿੰਦਰ ਸਰਤਾਜ ਦੇ ਖ਼ੁਦ ਦੇ ਲਿਖੇ ਹੋਣਗੇ । ਦੱਸ ਦਈਏ ਕਿ ਇਸ ਤੋਂ ਪਹਿਲਾਂ ਸਤਿੰਦਰ ਸਰਤਾਜ ਨੇ ਵਰਲਡ ਮਿਊਜ਼ਿਕ ਡੇ ਦੇ ਮੌਕੇ 'ਤੇ ਦਰਿਆਈ ਤਰਜ਼ਾਂ ਦੇ ਸਿਰਲੇਖ ਹੇਠ ਆਪਣਾ ਇੱਕ ਗੀਤ ਕੱਢਿਆ ਸੀ ।

https://www.instagram.com/p/B0dcvU0ntKQ/

ਜਿਸ ਨੂੰ ਕਿ ਲੋਕਾਂ ਵੱਲੋਂ ਖੂਬ ਸਰਾਹਿਆ ਗਿਆ ਸੀ । ਪੰਜਾਬੀ ਮਾਂ ਬੋਲੀ ਗੁਰਮੁਖੀ ਨੂੰ ਸਮਰਪਿਤ ਇਸ ਗੀਤ ਦੀ ਮਹਿਮਾ ਸਤਿੰਦਰ ਸਰਤਾਜ ਨੇ ਇਸ ਗੀਤ 'ਚ ਕੀਤੀ ਸੀ । ਹੁਣ ਸਤਿੰਦਰ ਸਰਤਾਜ ਮੁੜ ਤੋਂ ਆਪਣੇ ਨਵੇਂ ਗੀਤ 'ਪਿਆਰ ਦੇ ਮਰੀਜ਼' ਦੇ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋ ਰਹੇ ਨੇ । ਪਰ ਇਸ ਗੀਤ 'ਚ ਕੀ ਖ਼ਾਸ ਹੋਵੇਗਾ ਇਹ ਤੁਹਾਨੂੰ ਜਾਨਣ ਨੂੰ ਮਿਲੇਗਾ 1 ਅਗਸਤ ਨੂੰ ਜਿਸ ਦਿਨ ਇਹ ਗੀਤ ਰਿਲੀਜ਼ ਹੋਵੇਗਾ ।

Related Post