ਮਨੁੱਖਤਾ ਦੀ ਸੇਵਾ ਲਈ ਪ੍ਰਰੇਦਾ ਹੈ ਸਤਿੰਦਰ ਸਰਤਾਜ਼ ਦਾ ਨਵਾਂ ਗਾਣਾ

By  Rupinder Kaler September 19th 2019 10:56 AM

ਗਾਇਕ ਸਤਿੰਦਰ ਸਰਤਾਜ਼ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ‘ਹਮਾਇਤ (The Help)’ ਟਾਈਟਲ ਹੇਠ ਰਿਲੀਜ਼ ਹੋਇਆ ਇਹ ਗਾਣਾ ਰਿਲੀਜ਼ ਹੁੰਦੇ ਹੀ ਹਿੱਟ ਹੋ ਗਿਆ ਹੈ । ਯੂ-ਟਿਊਬ ’ਤੇ ਆਉਂਦੇ ਹੀ ਇਸ ਗਾਣੇ ਦੇ ਵੀਵਰਜ਼ ਦੀ ਗਿਣਤੀ ਹਜ਼ਾਰਾਂ ਵਿੱਚ ਹੋ ਗਈ ਹੈ । ਸਤਿੰਦਰ ਸਰਤਾਜ਼ ਵੱਲੋਂ ਗਾਏ ਇਸ ਗਾਣੇ ਦੇ ਬੋਲ ਤੇ ਕੰਪੋਜਿੰਗ ਖੁਦ ਸਰਤਾਜ਼ ਨੇ ਹੀ ਕੀਤੀ ਹੈ ।

ਗਾਣੇ ਨੂੰ ਸੰਗੀਤ ਬੀਟ ਮਨਿਸਟਰ ਨੇ ਦਿੱਤਾ ਹੈ ਜਦੋਂ ਕਿ ਵੀਡੀਓ ਸੰਦੀਪ ਸ਼ਰਮਾ ਦੇ ਨਿਰਦੇਸ਼ਨ ਹੇਠ ਬਣਾਈ ਗਈ ਹੈ । ਇਸ ਗਾਣੇ ਨੂੰ ਸਾਗਾ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਹਰ ਇੱਕ ਦੇ ਦਿਲ ਨੂੰ ਛੂਹ ਜਾਂਦੇ ਹਨ, ਤੇ ਮਨੁੱਖਤਾ ਦੀ ਸੇਵਾ ਕਰਨ ਲਈ ਪ੍ਰੇਰਦੇ ਹਨ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਸਤਿੰਦਰ ਸਰਤਾਜ਼ ਦੀ ਗਾਇਕੀ ਹੋਰਾਂ ਨਾਲੋਂ ਹੱਟ ਕੇ ਹੈ । ਉਹਨਾਂ ਦੇ ਗਾਣੇ ਪ੍ਰੇਰਨਾਦਾਇਕ ਹੁੰਦੇ ਹਨ । ਕੁਝ ਦਿਨ ਪਹਿਲਾਂ ਆਇਆ ਗਾਣਾ ਗੁਰਮੁਖੀ ਦਾ ਬੇਟਾ ਵੀ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆਇਆ ਸੀ ।

Related Post