ਸਤਿੰਦਰ ਸਰਤਾਜ ਨੇ ਮਰਹੂਮ ਗਾਇਕ ਸਰਦੂਲ ਸਿਕੰਦਰ ਨੂੰ ਕੀਤਾ ਯਾਦ

By  Shaminder February 27th 2021 04:22 PM

ਸਤਿੰਦਰ ਸਰਤਾਜ ਨੇ ਮਰਹੂਮ ਗਾਇਕ ਸਰਦੂਲ ਸਿਕੰਦਰ ਨੂੰ ਯਾਦ ਕੀਤਾ ਹੈ ।ਉਨ੍ਹਾਂ ਨੇ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਸਰਦੂਲ ਸਿਕੰਦਰ ਦੇ ਨਾਲ ਨਜ਼ਰ ਆ ਰਹੇ ਹਨ ।ਇਸ ਤਸਵੀਰ ‘ਚ ਉਨ੍ਹਾਂ ਤੋਂ ਇਲਾਵਾ ਹੋਰ ਵੀ ਕਲਾਕਾਰ ਵਿਖਾਈ ਦੇ ਰਹੇ ਹਨ । ਜਿਸ ‘ਚ ਹਰਭਜਨ ਮਾਨ, ਗੁਰਪ੍ਰੀਤ ਘੁੱਗੀ ਸਣੇ ਹੋਰ ਵੀ ਕਲਾਕਾਰ ਨਜ਼ਰ ਆ ਰਹੇ ਹਨ ।

satinder Image from satinder sartaaj's instagram

ਹੋਰ ਪੜ੍ਹੋ : ਜਸਬੀਰ ਜੱਸੀ ਨੇ ਹਰਭਜਨ ਮਾਨ, ਬੱਬੂ ਮਾਨ ਅਤੇ ਭਾਈ ਹਰਜਿੰਦਰ ਸਿੰਘ ਜੀ ਨਾਲ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

satinder Image from satinder sartaaj's instagram

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਸ਼ਾਇਰਾਨਾ ਅੰਦਾਜ਼ ‘ਚ ਸਰਦੂਲ ਸਿਕੰਦਰ ਨੂੰ ਯਾਦ ਕੀਤਾ ਹੈ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ

‘ਜਿਨ੍ਹਾਂ ਨੇ ਸਿਖਾਈਆਂ ਸੀ ਬਾਰੀਕੀਆਂ ਗਵੱਈਆਂ ਨੂੰ !

ਜਿਨ੍ਹਾਂ ਦੀ ਬਦੌਲਤ ਮੌਸੀਕ਼ੀ ਆਈ ਕਈਆਂ ਨੂੰ !

ਆਪਣੇ ਹੀ ਆਪ ‘ਚ ਸੰਗੀਤ ਦਾ ਸਕੂਲ ਸੀ !

ਸੁਰਾਂ ਦਾ ਸਿਕੰਦਰ ਅਜ਼ੀਮ ਸਰਦੂਲ ਸੀ । ਸਰਤਾਜ’

satinder Image from satinder sartaaj's instagram

ਸਤਿੰਦਰ ਸਰਤਾਜ ਦੇ ਇਸ ਸ਼ਾਇਰਾਨਾ ਅੰਦਾਜ਼ ਨੂੰ ਜਿੱਥੇ ਹਰ ਕੋਈ ਪਸੰਦ ਕਰ ਰਿਹਾ ਹੈ, ਉੱਥੇ ਹੀ ਮਰਹੂਮ ਗਾਇਕ ਸਰਦੂਲ ਸਿਕੰਦਰ ਦੀਆਂ ਯਾਦਾਂ ਨੂੰ ਵੀ ਹਰ ਕਲਾਕਾਰ ਸਾਂਝਾ ਕਰ ਰਿਹਾ ਹੈ । ਬੀਤੇ ਦਿਨੀਂ ਸਰਦੂਲ ਸਿਕੰਦਰ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਸਨ ।

 

View this post on Instagram

 

A post shared by Satinder Sartaaj (@satindersartaaj)

Related Post