ਇਸ ਵੱਡੀ ਵਜ੍ਹਾ ਕਰਕੇ ਸਤਿੰਦਰ ਸਰਤਾਜ ਨਹੀਂ ਬਣਦੇ ਕਿਸੇ ਸੰਗੀਤਕ ਸ਼ੋਅ 'ਚ ਜੱਜ 

By  Shaminder June 25th 2019 06:22 PM

ਸਤਿੰਦਰ ਸਰਤਾਜ ਨੇ ਕਿਹਾ ਹੈ ਕਿ ਕਰੇਟਿਵਿਟੀ 'ਚ ਕਦੇ ਵੀ ਕੰਪੀਟੀਸ਼ਨ ਨਹੀਂ ਹੋਣਾ ਚਾਹੀਦਾ।" ਕਿਉਂਕਿ ਹਰ ਚੀਜ਼ ਦੀ ਆਪਣੀ ਰੰਗਤ ਹੈ ਹਰ ਚੀਜ਼ ਦੀ ਆਪਣੀ ਲੱਜ਼ਤ ਹੁੰਦੀ ਹੈ ।ਤੁਸੀਂ ਵੇਖੋਗੇ ਕਿ ਗੈਂਦੇ ਦੀ ਫੁੱਲ ਦੀ ਆਪਣੀ ਖ਼ੂਬਸੂਰਤੀ ਹੈ ਅਤੇ ਗੁਲਾਬ ਅਤੇ ਕਮਲ ਦੀ ਆਪਣੀ ਖ਼ੂਬਸੂਰਤੀ ਹੈ ।ਇਸੇ ਲਈ ਮੈਂ ਕਦੇ ਵੀ ਕਿਸੇ ਸ਼ੋਅ 'ਚ ਜੱਜ ਦੇ ਤੌਰ 'ਤੇ ਸ਼ਿਰਕਤ ਕਰਨ ਨਹੀਂ ਗਿਆ ਕਿਉਂਕਿ ਮੇਰੀ ਜ਼ਿੰਦਗੀ 'ਚ ਕਰੇਟਿਵਿਟੀ 'ਚ ਕੋਈ ਮੁਕਾਬਲਾ ਨਹੀਂ ਹੈ ।

ਹੋਰ ਵੇਖੋ :ਵਰਲਡ ਮਿਊਜਕ ਡੇਅ ‘ਤੇ ਸਤਿੰਦਰ ਸਰਤਾਜ ਨੇ ਗੀਤ ਰਾਹੀਂ ਕੀਤੀ ਪੰਜਾਬ, ਪੰਜਾਬੀਅਤ ਤੇ ਪੰਜਾਬੀ ਮਾਂ ਬੋਲੀ ਦੀ ਸਿਫਤ

https://www.instagram.com/p/BzDRQOPHBzU/

ਸਤਿੰਦਰ ਸਰਤਾਜ ਦਾ ਕਹਿਣਾ ਹੈ ਕਿ ਜਿਸ ਸਮੇਂ ਉਨ੍ਹਾਂ ਨੇ ਇਸ ਗੀਤ ਨੂੰ ਸਿਰਜਿਆ ਸੀ ਉਸ ਸਮੇਂ ਉਹ ਕਾਰ ਚਲਾ ਰਹੇ ਸਨ"।ਸਤਿੰਦਰ ਸਰਤਾਜ ਗੀਤ 'ਗੁਰਮੁਖੀ ਦਾ ਬੇਟਾ' ਪਿਛਲੇ ਦਿਨੀਂ ਹੀ ਰਿਲੀਜ਼ ਹੋਇਆ ਹੈ ।

https://www.instagram.com/p/BzGM3f2nySg/

ਸਤਿੰਦਰ ਸਰਤਾਜ ਨੇ ਕਿਹਾ ਕਿ ਹਰ ਚੀਜ਼ ਦੀ ਆਪਣੀ ਲੱਜ਼ਤ ਹੈ ।

https://www.instagram.com/p/ByXdTyrHpXF/

ਸਤਿੰਦਰ ਸਰਤਾਜ ਅਜਿਹੇ ਕਲਾਕਾਰ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਉਨ੍ਹਾਂ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਮੱਲਾਂ ਮਾਰੀਆਂ ਹਨ ਅਤੇ ਉਹ ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕਰ ਰਹੇ ਨੇ ਅਤੇ ਪਿਛਲੇ ਦਿਨੀਂ ਹੀ ਉਨ੍ਹਾਂ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਇਸ ਗੀਤ ਬਾਰੇ ਕਈ ਖੁਲਾਸੇ ਕੀਤੇ ਸਨ ਅਤੇ ਕਿਵੇਂ ਇਸ ਗੀਤ ਨੂੰ ਸਿਰਜਿਆ ਇਸ ਬਾਰੇ ਵੀ ਗੱਲਬਾਤ ਕੀਤੀ । ਜਿਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।

Related Post