ਸਤਿੰਦਰ ਸਰਤਾਜ ਦੇ ਗੀਤ ਰਾਹੀਂ ਵਿਛੜੇ ਪਰਿਵਾਰ ਨੂੰ ਮਿਲਣ ਵਾਲੇ ਬੱਚੇ ਦੀ ਇਹ ਹੈ ਅਸਲ ਕਹਾਣੀ, ਪ੍ਰਭ ਆਸਰਾ ਸੰਸਥਾ ਦੇ ਪ੍ਰਬੰਧਕਾਂ ਨੇ ਖੋਲੇ ਕਈ ਰਾਜ਼

By  Rupinder Kaler October 9th 2019 06:05 PM

ਸਮਾਜ ਸੇਵੀ ਸੰਸਥਾ ਵਿੱਚ ਲਵਾਰਿਸ਼ ਹਾਲਤ ਵਿੱਚ ਪਲ ਰਹੇ ਨਿਸ਼ਾਨ ਸਿੰਘ ਨੂੰ ਸਤਿੰਦਰ ਸਰਤਾਜ ਦੇ ਗਾਣੇ ‘ਹਮਾਯਤ’ ਨੇ, ਉਸ ਦੇ ਵਿਛੜੇ ਪਰਿਵਾਰ ਨਾਲ ਮਿਲਾਇਆ ਹੈ । ਪਰ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਬਾਰੇ ਸੰਸਥਾ ਦੇ ਪ੍ਰਬੰਧਕ ਸ਼ਮਸ਼ੇਰ ਸਿੰਘ ਨੇ ਇੱਕ ਅਖ਼ਬਾਰ ਨੂੰ ਇੰਟਰਵਿਊ ਦਿੰਦੇ ਹੋਏ ਕਈ ਖੁਲਾਸੇ ਕੀਤੇ ਹਨ । ਉਹਨਾਂ ਨੇ ਕਿਹਾ ਹੈ ਕਿ ਨਿਸ਼ਾਨ ਉਹਨਾਂ ਨੂੰ 23 ਮਾਰਚ 2019 ਵਿੱਚ ਕੁਰਾਲੀ ਦੇ ਰੇਲਵੇ ਸਟੇਸ਼ਨ ਤੋਂ ਬਹੁਤ ਹੀ ਤਰਸਯੋਗ ਹਾਲਤ ਵਿੱਚ ਮਿਲਿਆ ਸੀ ।

https://www.instagram.com/p/B3KEP3ynmyF/

ਉਸ ਸਮੇਂ ਨਿਸ਼ਾਨ ਦੀ ਸਰੀਰਕ ਤੇ ਮਾਨਸਿਕ ਹਾਲਤ ਬਹੁਤ ਹੀ ਵਿਗੜੀ ਹੋਈ ਸੀ । ਪਰ ਉਸ ਦੀ ਠੀਕ ਦੇਖ ਭਾਲ ਤੇ ਇਲਾਜ਼ ਨਾਲ ਉਸ ਦੀ ਮਾਨਸਿਕ ਤੇ ਸਰੀਰਕ ਹਾਲਤ ਵਿੱਚ ਕਾਫੀ ਸੁਧਾਰ ਆ ਗਿਆ ਸੀ । ਇਸ ਸੰਸਥਾ ਵਿੱਚ ਨਿਸ਼ਾਨ ਸਿੰਘ ਨੂੰ ਸੱਜਣ ਸਿੰਘ ਦੇ ਨਾਂਅ ਨਾਲ ਬੁਲਾਇਆ ਜਾਂਦਾ ਸੀ ।

https://www.instagram.com/p/B3GPGRkHOkz/

ਇਸ ਸਭ ਦੇ ਚਲਦੇ ਸਰਤਾਜ ਦੇ ਗਾਣੇ ਦੀ ਸ਼ੂਟਿੰਗ ਉਹਨਾਂ ਦੀ ਸੰਸਥਾ ਵਿੱਚ ਹੋਈ, ਤੇ ਜਦੋਂ ਨਿਸ਼ਾਨ ਦੇ ਘਰ ਵਾਲਿਆਂ ਨੇ ਇਹ ਗਾਣਾ ਵੇਖਿਆ ਤਾਂ ਉਹਨਾਂ ਨੇ ਪ੍ਰਬ ਆਸਰਾ ਦੇ ਨਾਲ ਸੰਪਰਕ ਕੀਤਾ ।

ਇਸ ਤੋਂ ਬਾਅਦ ਉਸ ਦੇ ਪਰਿਵਾਰ ਵਾਲੇ ਉਸ ਨੂੰ ਲੈਣ ਲਈ ਗੁਰਦਾਸਪੁਰ ਤੋਂ ਕੁਰਾਲੀ ਆਏ । ਉਹਨਾਂ ਨੇ ਕਿਹਾ ਕਿ ਸਤਿੰਦਰ ਸਰਤਾਜ ਦੇ ਗਾਣੇ ਹਮਾਯਤ ਨੇ ਅਸਲ ਵਿੱਚ ਨਿਸ਼ਾਨ ਸਿੰਘ ਦੀ ਹਿਮਾਇਤ ਕੀਤੀ ਹੈ ।

Related Post