ਸਤਿੰਦਰ ਸਰਤਾਜ ਇਕ ਵਾਰ ਫਿਰ ਆਉਣਗੇ ਵੱਡੇ ਪਰਦੇ ਤੇ ਨਜ਼ਰ

By  PTC Buzz September 11th 2017 06:36 AM

'ਦਿ ਬ੍ਲੈਕ ਪ੍ਰਿੰਸ' ਦੀ ਸਫਲਤਾ ਤੋਂ ਬਾਅਦ ਸਤਿੰਦਰ ਸਰਤਾਜ ਨੂੰ ਵੱਖਰੇ ਵੱਖਰੇ ਕਿਰਦਾਰ ਅਦਾ ਕਰਨ ਲਈ ਬਹੁਤ ਸਾਰੇ ਆਫ਼ਰ ਆ ਰਹੇ ਹਨ ਜਿਸ ਦਾ ਮਤਲਬ ਹੈ ਕੇ ਸਤਿੰਦਰ ਸਰਤਾਜ ਦੇ ਫੈਨਸ ਉਹਨਾਂ ਨੂੰ ਇਕ ਵਾਰ ਫੇਰ ਵੱਡੇ ਪਰਦੇ ਤੇ ਦੇਖ ਸਕਣਗੇ|

ਸੁਣਨ ਚ ਆਇਆ ਹੈ ਕੇ ਸਤਿੰਦਰ ਸਰਤਾਜ ਨੇ ਆਪਣੀ ਅਗਲੀ ਫਿਲਮ ਸਾਈਨ ਕਰ ਲਈ ਹੈ| ਫਿਲਮ ਦੀ ਕਹਾਣੀ ਜਾਂ ਸਤਿੰਦਰ ਸਰਤਾਜ ਦੇ ਕਿਰਦਾਰ ਬਾਰੇ ਅਜੇ ਤੱਕ ਕੁਝ ਵੀ ਖੁਲਾਸਾ ਨਹੀਂ ਕੀਤਾ ਗਿਆ ਹੈ| ਪਰ ਜੋ ਵੀ ਕਹੋ, ਸਤਿੰਦਰ ਸਰਤਾਜ ਨੂੰ ਇਕ ਵਾਰੀ ਫੇਰ ਵੱਡੇ ਪਰਦੇ ਤੇ ਦੇਖਣਾ ਦਿਲਚਸਪ ਹੋਵੇਗਾ|

Related Post