ਸਿਡਨੀ ਦੇ ਓਪੇਰਾ ਹਾਊਸ 'ਚ ਪਰਫਾਰਮ ਕਰਨ ਵਾਲੇ ਪਹਿਲੇ ਸਰਦਾਰ ਗਾਇਕ ਬਣੇ ਸਤਿੰਦਰ ਸਰਤਾਜ, ਗੀਤਾਂ ਨਾਲ ਬੰਨਿਆ ਸਮਾਂ 

By  Shaminder May 1st 2019 10:26 AM

ਗਾਇਕ ਸਤਿੰਦਰ ਸਰਤਾਜ਼ ਨੇ ਸਿਡਨੀ  ਦੇ ਓਪੇਰਾ ਹਾਊਸ 'ਚ ਆਪਣੇ ਗੀਤਾਂ ਨਾਲ ਸਮਾਂ ਬੰਨਿਆ ।ਇਸ ਦੇ ਨਾਲ ਹੀ ਉਨ੍ਹਾਂ ਨੇ ਮੈਲਬੋਰਨ 'ਚ ਵੀ ਆਪਣੀ ਸੂਫ਼ੀ ਗਾਇਕੀ ਲਈ ਜਾਣੇ ਜਾਂਦੇ ਸਤਿੰਦਰ ਸਰਤਾਜ ਨੇ ਆਪਣੇ ਗੀਤਾਂ ਨਾਲ ਇਸ ਮਹਿਫ਼ਿਲ 'ਚ ਮੌਜੂਦ ਲੋਕਾਂ ਨੂੰ ਝੂਮਣ ਲਾ ਦਿੱਤਾ ।

ਹੋਰ ਵੇਖੋ:ਸਤਿੰਦਰ ਸਰਤਾਜ ਬਣੇ ਪਹਿਲੇ ਇੰਡੀਅਨ ਜੋ ਕਰਨ ਜਾ ਰਹੇ ਨੇ OPERA HOUSE ‘ਚ ਪਰਫਾਰਮ

Image may contain: one or more people and crowd

ਸਟੇਜ 'ਤੇ ਮੌਜੂਦ ਸਤਿੰਦਰ ਸਰਤਾਜ ਨੇ ਨੁਸਰਤ ਫਤਿਹ ਅਲੀ ਖ਼ਾਨ ਦਾ ਗੀਤ ਸਾਨੂੰ ਇੱਕ ਪਲ ਚੈਨ ਨਾ ਆਵੇ ਸੱਜਣਾ ਤੇਰੇ ਬਿਨਾਂ ਸਣੇ ਕਈ ਗੀਤ ਗਾਏ । ਸਟੇਜ 'ਤੇ ਮੌਜੂਦ ਸਰਤਾਜ ਨੇ ਲੋਕਾਂ ਨੂੰ ਸਾਥ ਦੇਣ ਲਈ ਕਿਹਾ ਤਾਂ ਲੋਕਾਂ ਨੇ ਵੀ ਸਤਿੰਦਰ ਸਰਤਾਜ ਨੂੰ ਨਿਰਾਸ਼ ਨਹੀਂ ਕੀਤਾ ।

ਹੋਰ ਵੇਖੋ:ਵੇਖੋ ‘ਵੇ ਮੈਂ ਝਾਂਜਰਾ ਮੰਗਵਾਈਆਂ ਮੁਲਤਾਨ ਤੋਂ’ ਦੀ ਮੇਕਿੰਗ ਦਾ ਵੀਡੀਓ

ਲੋਕਾਂ ਨੇ ਵੀ ਉਨ੍ਹਾਂ ਦਾ ਪੂਰਾ ਸਾਥ ਦਿੱਤਾ । ਇਸ ਦਾ ਇੱਕ ਵੀਡੀਓ ਸਤਿੰਦਰ ਸਰਤਾਜ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਸਤਿੰਦਰ ਸਰਤਾਜ ਨੂੰ ਸੁਣਨ ਲਈ ਕਿੰਨੀ ਵੱਡੀ ਗਿਣਤੀ 'ਚ ਲੋਕ ਮੌਜੂਦ ਸਨ ।

 

Related Post