ਸਤਿੰਦਰ ਸੱਤੀ ਆਪਣੇ ਸ਼ਹਿਰ ਬਟਾਲੇ ਪਹੁੰਚੀ, ਕਿਹਾ ਇਨ੍ਹਾਂ ਥਾਵਾਂ ‘ਤੇ ਜਾਣ ਲਈ ਮੰਮੀ ਕੋਲੋਂ ਲੜ ਕੇ ਲੈਂਦੀ ਹੁੰਦੀ ਸੀ ਪੈਸੇ

By  Shaminder December 2nd 2021 03:16 PM

ਅਦਾਕਾਰਾ ਸਤਿੰਦਰ ਸੱਤੀ (Satinder satti) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਹੈ ਕਿ ‘ ਇਹ ਹੈ ਮੇਰਾ ਸ਼ਹਿਰ ਬਟਾਲਾ ਜਿਥੇ ਜੰਮੀ ਪਲੀ ਤੇ ਅੱਜ ਬਟਾਲੇ (Batala) ਆਈ ਤੇ ਦਿਲ ਕੀਤਾ ਓਹਨਾ ਗਲੀਆਂ ਨੂੰ ਵੇਖ ਕੇ ਆਵਾ ! ਬਾਜ਼ਾਰ ਚ ਗਈ ਤਾ ਸੱਚ ਮੇਰੇ ਅੰਦਰ ਬਟਾਲੇ ਵਾਲੀ ਕੁੜੀ ਜਾਗ ਪਈ ਹਰ ਉਸ ਦੁਕਾਨ ਤੇ ਗਈ ਜਿਥੇ ਬਚਪਨ ਚ ਜਾਂਦੀ ਸੀ ਮੰਮੀ ਕੋਲੋਂ ਲੜ ਕੇ ਪੈਸੇ ਲੈ ਕੇ ਪਕੌੜੇ ਖਾਂਦੇ ਗਜਰੇਲਾ ਖਾਧਾ !

satinder satti image From instagram

ਹੋਰ ਪੜ੍ਹੋ  : ਰਣਜੀਤ ਬਾਵਾ ਦਾ ਨਵਾਂ ਗੀਤ ‘ਪਹਿਚਾਣ’ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

ਮਨ ਭਰ ਆਇਆ. ਮੇਰੇ ਚ ਬਟਾਲਾ ਸਦਾ ਜਿਉਂਦਾ ਏ ! ਮੇਰਾ ਬਟਾਲਾ’ ਸਤਿੰਦਰ ਸੱਤੀ ਦੇ ਵਰਕ ਫਰੰਟ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ ਗੁਰਦਾਸਪੁਰ ਦੇ ਬਟਾਲਾ 'ਚ ਹੋਇਆ ਅਤੇ ਸਕੂਲ ਦੇ ਸਮੇਂ ਤੋਂ ਹੀ ਉਨ੍ਹਾਂ ਨੂੰ ਕਵਿਤਾਵਾਂ ਪੜ੍ਹਨ ਦਾ ਸ਼ੌਂਕ ਸੀ ਅਤੇ ਸਕੂਲ ਵਿੱਚ ਹੋਣ ਵਾਲੇ ਹਰ ਸੱਭਿਆਚਾਰਕ ਪ੍ਰੋਗਰਾਮ 'ਚ ਹਿੱਸਾ ਲੈਂਦੇ ਸਨ ।

Satinder satti image From instagram

ਇਹੀ ਕਾਰਨ ਹੈ ਕਿ ਉਨ੍ਹਾਂ ਦੀ ਐਂਕਰਿੰਗ 'ਚ ਉਹ ਸ਼ਾਇਰੀ ਅਤੇ ਕਵਿਤਾ 'ਚ ਬਾਖੂਬੀ ਨਜ਼ਰ ਆਉਂਦੀ । ਐਂਕਰਿੰਗ ਦੌਰਾਨ ਉਹ ਸ਼ਬਦਾਂ ਨੂੰ ਇਸ ਤਰ੍ਹਾਂ ਪਿਰੋ ਕੇ ਪੇਸ਼ ਕਰ ਦਿੰਦੇ ਹਨ ਕਿ ਇਉਂ ਲੱਗਦਾ ਹੈ ਜਿਵੇਂ ਕਿਸੇ ਨੇ ਗਾਗਰ 'ਚ ਸਾਗਰ ਭਰ ਦਿੱਤਾ ਹੋਵੇ । ਸਤਿੰਦਰ ਸੱਤੀ ਨੇ ਕਾਲਜਦੇ ਦੌਰਾਨ ਹੀ ਐਂਕਰਿੰਗ ਸ਼ੁਰੂ ਕਰ ਦਿੱਤੀ ਸੀ । ਇਸ ਤੋਂ ਬਾਅਦ ਉਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਵਕਾਲਤ ਦੀ ਡਿਗਰੀ ਹਾਸਲ ਕੀਤੀ । ਉਨ੍ਹਾਂ ਦੇ ਪਿਤਾ ਜੀ ਆਰਮੀ 'ਚ ਸਨ ਜਦਕਿ ਮਾਤਾ ਘਰੇਲੂ ਔਰਤ ਰਹੇ ਹਨ । ਉਨ੍ਹਾਂ ਦੇ ਕਰੀਅਰ 'ਚ ਉਨ੍ਹਾਂ ਦੇ ਮਾਪਿਆਂ ਦਾ ਵੱਡਾ ਯੋਗਦਾਨ ਰਿਹਾ । ਉਨ੍ਹਾਂ ਨੇ ਦੂਰਦਰਸ਼ਨ 'ਤੇ ਲਿਸ਼ਕਾਰਾ ਪ੍ਰੋਗਰਾਮ ਤੋਂ ਸ਼ੁਰੂਆਤ ਕੀਤੀ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ।

 

View this post on Instagram

 

A post shared by Satinder Satti (@satindersatti)

Related Post