ਗਾਇਕ ਜੈਜ਼ੀ-ਬੀ ਨੇ ਵੀਡੀਓ ਸਾਂਝੀ ਕਰਕੇ ਦੱਸਿਆ ਕਿਸ ਤਰ੍ਹਾਂ ਇੱਕ ਅਰਦਾਸ ਨੇ ਉਹਨਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ …!

By  Rupinder Kaler May 29th 2020 11:02 AM

ਲਾਕਡਾਊਨ ਦੇ ਚਲਦੇ ਹਰ ਕੋਈ ਸੋਸ਼ਲ ਮੀਡੀਆ ਤੇ ਐਕਟਿਵ ਹੈ, ਪੰਜਾਬੀ ਇੰਡਸਟਰੀ ਦੇ ਅਦਾਕਾਰ ਤੇ ਗਾਇਕ ਵੀ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਹੋਏ ਹਨ । ਇਸ ਸਭ ਦੇ ਚਲਦੇ ਸਤਿੰਦਰ ਸੱਤੀ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ ਜਿਸ ਵਿੱਚ ਗਾਇਕ ਜੈਜ਼ੀ-ਬੀ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਕਿੱਸਾ ਸਾਂਝਾ ਕਰ ਰਹੇ ਹਨ, ਇਸ ਵੀਡੀਓ ਵਿੱਚ ਜੈਜ਼ੀ-ਬੀ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਦੀ ਗੱਲ ਕਰ ਰਹੇ ਹਨ ।

https://www.instagram.com/p/CAp4-vOl0wc/

ਇਸ ਵੀਡੀਓ ਵਿੱਚ ਜੈਜ਼ੀ ਬੀ ਦੱਸ ਰਹੇ ਹਨ ਕਿ ਉਹਨਾਂ ਨੇ ਹਾਲੇ ਗਾਣਾ ਸ਼ੁਰੂ ਹੀ ਕੀਤਾ ਸੀ ਕਿ ਉਹਨਾਂ ਦੇ ਗਲੇ ਵਿੱਚ ਕੋਈ ਪ੍ਰੌਬਲਮ ਆ ਗਈ ਸੀ, ਇਸ ਪ੍ਰੌਬਲਮ ਕਰਕੇ ਉਹ ਏਨੇਂ ਪਰੇਸ਼ਾਨ ਹੋ ਗਏ ਸਨ ਕਿ ਉਹ ਰਾਤ ਨੂੰ ਉੱਠ ਉੱਠ ਕੇ ਰੋਣ ਲੱਗ ਪਏ ਸਨ । ਪਰ ਸੱਚੇ ਦਿਲ ਨਾਲ ਕੀਤੀ ਅਰਦਾਸ ਨਾਲ ਉਹਨਾਂ ਦੀ ਇਹ ਸਮੱਸਿਆ ਦੂਰ ਹੋ ਗਈ ।

https://www.instagram.com/p/CAMB6REF9PP/

ਜੈਜ਼ੀ ਬੀ ਨੇ ਦੱਸਿਆ ਕਿ ਉਹਨਾਂ ਦੀ ਇਸ ਸਮੱਸਿਆ ਨੂੰ ਦੇਖਦੇ ਹੋਏ ਉਹਨਾਂ ਦੇ ਜਾਣਕਾਰ ਨੇ ਕਿਸੇ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਪਾਠ ਰਖਵਾਇਆ ਸੀ । ਜਿਸ ਤੋਂ ਬਾਅਦ ਉਹਨਾਂ ਦੇ ਗਲੇ ਦੀ ਪ੍ਰੌਬਲਮ ਦੂਰ ਹੋ ਗਈ ਤੇ ਉਹਨਾਂ ਨੇ ਦੀ ਐਲਬਮ ਆਈ ਪਿਆਰ ਦਾ ਮੁਕੱਦਮਾ । ਇਸ ਵੀਡੀਓ ਵਿੱਚ ਜੈਜ਼ੀ ਬੀ ਨੇ ਹੋਰ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ ।

https://www.instagram.com/p/CAvWki0hahe/

Related Post