ਸਤਵਿੰਦਰ ਬਿੱਟੀ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਧਾਰਮਿਕ ਗੀਤ

By  Shaminder October 30th 2019 01:41 PM

ਸਤਵਿੰਦਰ ਬਿੱਟੀ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਧਾਰਮਿਕ ਗੀਤ ਸਮਰਪਿਤ ਕੀਤਾ ਹੈ । ਇਸ ਧਾਰਮਿਕ ਗੀਤ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "ਧਨ ਧਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੀਤ ਪੇਸ਼ ਕਰ ਰਹੀ ਹਾਂ"।

ਹੋਰ ਵੇਖੋ:Search ਸਤਵਿੰਦਰ ਬਿੱਟੀ ਵੇਖੋ ਸਤਵਿੰਦਰ ਬਿੱਟੀ ਦੀ ਕਾਮਯਾਬੀ ਦੀ ਕਹਾਣੀ ,ਕਿਸ ਦੀ ਬਦੌਲਤ ਬਣੀ ਰਾਤੋ ਰਾਤ ਸਟਾਰ

https://www.facebook.com/bitti.sahnewal/videos/2514906851939339/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਕੋਈ ਸਮਾਂ ਸੀ ਜਦੋਂ ਸਤਵਿੰਦਰ ਬਿੱਟੀ ਦੇ ਅਖਾੜਿਆਂ 'ਚ ਲੋਕਾਂ ਦਾ ਵੱਡਾ ਹਜ਼ੂਮ ਉਨ੍ਹਾਂ ਨੂੰ ਸੁਣਨ ਲਈ ਪਹੁੰਚਦਾ ਸੀ ।

Related Post