ਮੀਰੀ ਪੀਰੀ ਦਿਹਾੜੇ ਮੌਕੇ ਗਾਇਕ ਸਤਵਿੰਦਰ ਬੁੱਗਾ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

By  Shaminder June 30th 2020 03:33 PM

ਮੀਰੀ ਪੀਰੀ ਦਿਹਾੜੇ ਮੌਕੇ ‘ਤੇ ਗਾਇਕ ਸਤਵਿੰਦਰ ਬੁੱਗਾ ਨੇ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਦੀ ਇੱਕ ਤਸਵੀਰ ਸਾਂਝੀ ਕਰਕੇ ਸਭ ਨੂੰ ਵਧਾਈ ਦਿੱਤੀ ਹੈ । ਅੱਜ ਦੇ ਹੀ ਦਿਨ ਗੁਰੂ ਸਾਹਿਬ ਨੇ ਦੋ ਤਲਵਾਰਾਂ ਧਾਰਨ ਕਰਕੇ ਮੀਰੀ ਪੀਰੀ ਦਾ ਸਿਧਾਂਤ ਅਰੰਭਿਆ ਸੀ । ਸਤਵਿੰਦਰ ਬੁੱਗਾ ਨੇ ਲਿਖਿਆ ਕਿ “੧ਓ ਛੇਵੇਂ ਪਾਤਸ਼ਾਹ ਸੀ੍ ਗੁਰੂ ਹਰਗੋਬਿਦ ਸਾਹਿਬ ਜੀ ਨੇ ਅੱਜ ਦੇ ਦਿਹਾੜੇ ਦੋ ਤਲਵਾਰਾਂ ਧਾਰਨ ਕਰਕੇ ਮੀਰੀ ਪੀਰੀ ਦਾ ਸਿਧਾਂਤ ਅਰੰਭਿਆ ਮੇਰੇ ਵੱਲੋਂ ਤੁਹਾਨੂੰ ਮੀਰੀ ਪੀਰੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ"।

https://www.instagram.com/p/CCCrB-YH4Em/

ਛੇਵੇਂ ਸਤਿਗੁਰੁ ਤੋਂ ਪਹਿਲਾਂ ਗੁਰੂ ਸਾਹਿਬਾਨ ਦਾ ਅਧਿਕਾਰ ਖੇਤ ਕੇਵਲ ਅਧਿਆਤਮਿਕ ਹੀ ਸਮਝਿਆ ਜਾਂਦਾ ਸੀ, ਛੇਵੇਂ ਗੁਰੂ ਨੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਣ ਕੇ ਅਧਿਆਤਮਿਕ ਖੇਤਰ ਦੇ ਨਾਲ ਸੰਸਾਰ ਅਧਿਕਾਰ ਖੇਤਰ ਦਾ ਵੀ ਵਾਧਾ ਕੀਤਾ

https://www.instagram.com/p/CB4XNztnxWB/

ਗਾਇਕ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਗੀਤ ਗਾਏ ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਅੱਜ ਵੀ ਪਸੰਦ ਕੀਤਾ ਜਾਂਦਾ ਹੈ । ਉਨ੍ਹਾਂ ਨੇ ਗਾਇਕੀ ਦੇ ਗੁਰ ਚਰਨਜੀਤ ਆਹੁਜਾ,ਅਤੁਲ ਸ਼ਰਮਾ,ਸੁਰਿੰਦਰ ਬੱਚਨ ਤੋਂ ਸਿੱਖੇ।1998 ਤੋਂ ਉਨ੍ਹਾਂ ਨੇ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ ਕੀਤੀ । ਸਭ ਤੋਂ ਪਹਿਲੀ ਕੈਸੇਟ ਅਤੁਲ ਸ਼ਰਮਾ ਨੇ ਰਿਲੀਜ਼ ਕੀਤੀ ਸੀ ।ਲਾਈਆਂ ਯਾਰਾਂ ਨੇ ਮਹਿਫਿਲਾਂ ਨਾਲ ਆਪਣੀ ਮੌਜੂਦਗੀ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਕੀਤੀ ।ਘਰ ਪੈਸਿਆਂ ਦੀ ਕਮੀ ਨਹੀਂ ਸੀ ਜੁਆਇੰਟ ਪਰਿਵਾਰ ‘ਚ ਰਹਿਣ ਵਾਲੇ ਸਤਵਿੰਦਰ ਬੁੱਗਾ ਦੇ ਭਰਾ ਖੇਤੀਬਾੜੀ,ਕੰਬਾਇਨਾਂ ਹੋਰਨਾਂ ਸੂਬਿਆਂ ‘ਚ ਲਿਜਾਂਦੇ ਸਨ।

https://www.instagram.com/p/CBsM-L2H5Mm/

ਇਸ ਤੋਂ ਇਲਾਵਾ ਆੜਤ ਦਾ ਵੀ ਕੰਮ ਕਰਦੇ ਸਨ ਜਿਸ ‘ਚ ਸਤਵਿੰਦਰ ਬੁੱਗਾ ਵੀ ਹੱਥ ਵਟਾਉਂਦੇ ਸਨ । ਇਸ ਲਈ ਘਰ ਵਾਲਿਆਂ ਨੇ ਉਨ੍ਹਾਂ ਨੂੰ ਗੀਤ ਗਾਉਣ ‘ਚ ਕਦੇ ਵੀ ਕੋਈ ਅੜਿੱਕਾ ਨਹੀਂ ਪਾਇਆ ।

Related Post